Punjab
ਅਣਖ ਦੀ ਖਾਤਿਰ ਦਾਦੇ ਅਤੇ ਪਿਓ ਨੇ ਕੀਤਾ ਬੇਟੀ ਦਾ ਕਤਲ
ਬੀਤੀ ਰਾਤ ਪੁਲਿਸ ਜਿਲਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਡਾਲੇਚੱਕ ਵਿਖੇ ਅਣਖ ਦੀ ਖਾਤਿਰ ਇਕ ਪਿਓ ਵਲੋਂ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਮਣੇ ਆਇਆ ਹੈ। ਉਥੇ ਹੀ ਮ੍ਰਿਤਕ ਲੜਕੀ ਪ੍ਰੀਤੀ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾ ਰਿਹਾ ਹੈ ਜਦਕਿ ਪੁਲਿਸ ਵਲੋਂ ਪਿਓ ਅਤੇ ਦਾਦੇ ਦੇ ਖਿਲਾਫ ਕਤਲ ਫਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ |
ਉਥੇ ਹੀ ਇਸ ਮਾਮਲੇ ਚ ਪੁਲਿਸ ਜਿਲਾ ਬਟਾਲਾ ਦੇ ਥਾਣਾ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਅਧਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਡਾਲੇਚੱਕ ਚ ਇਕ ਕਰੀਬ 33 ਸਾਲ ਲੜਕੀ ਦਾ ਕਤਲ ਹੋਇਆ ਹੈ ਅਤੇ ਜਦ ਮੌਕੇ ਤੇ ਜਾਕੇ ਦੇਖਿਆ ਤਾ ਲੜਕੀ ਦੀ ਲਾਸ਼ ਘਰ ਚ ਮਜੂਦ ਸੀ ਅਤੇ ਜਾਂਚ ਚ ਸਾਮਣੇ ਆਇਆ ਕਿ ਮ੍ਰਿਤਕ ਲੜਕੀ ਦੇ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਹੀ ਇਕ ਗੁਆਂਢੀ ਨੌਜਵਾਨ ਨਾਲ ਸੰਬੰਧ ਸਨ , ਜਿਸਦਾ ਲੜਕੀ ਦਾ ਪਿਤਾ ਵਿਰੋਧ ਕਰਦਾ ਸੀ ਅਤੇ ਇਸ ਦੇ ਚਲਦੇ ਜਦ ਧੀ ਨਾਲ ਪਿਓ ਦੀ ਕਲ ਤਕਰਾਰ ਹੋਈ ਤਾ ਪਿਤਾ ਲਿਆਕਤ ਮਸੀਹ ਅਤੇ ਦਾਦਾ ਬਰਕਤ ਮਸੀਹ ਨੇ ਮਿਲ ਕੇ ਆਪਣੀ ਹੀ ਧੀ ਦੇ ਸਿਰ ਤੇ ਜ਼ੋਰਦਾਰ ਢੰਗ ਨਾਲ ਇੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਇਸ ਮਾਮਲੇ ਸਬੰਧੀ ਮ੍ਰਿਤਕਾ ਦੇ ਪਿਤਾ ਅਤੇ ਦਾਦੇ ਵਿਰੁੱਧ ਧਾਰਾ 302 ਆਈ.ਪੀ.ਸੀ ਤਹਿਤ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਜਦਕਿ ਦੋਵੇ ਆਰੋਪੀ ਫਰਾਰ ਹਨ |