Punjab
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਜਰਾਤ ਦੌਰੇ ‘ਤੇ 45 ਲੱਖ ਰੁਪਏ ਦੇ ਕਰੀਬ ਖਰਚ, RTI ‘ਚ ਖੁਲਾਸਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਜਰਾਤ ਦੌਰੇ ‘ਤੇ 45 ਲੱਖ ਰੁਪਏ ਦੇ ਕਰੀਬ ਖਰਚ ਕੀਤੇ ਗਏ ਹਨ। ਇੱਕ ਆਰਟੀਆਈ ਵਿੱਚ ਇਹ ਖੁਲਾਸਾ ਹੋਇਆ ਹੈ। ਗੁਜਰਾਤ ਵਿੱਚ ਚਰਖਾ ਕੱਤਦੇ ਸੀਐਮ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨਾਲ ਗਏ ਸਨ। ਗੁਜਰਾਤ ਵਿਚ ਸਾਲ ਦੇ ਅਖੀਰ ਵਿਚ ਵਿਧਾਨ ਸਭਾ ਚੋਣਾਂ ਹਨ, ਜਿਸ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਨੇ ਇਥੇ ਰੋਡ ਸ਼ੋਅ ਵੀ ਕੱਢਿਆ ਸੀ।
ਇਸ ਤੋਂ ਇਲਾਵਾ ਭਗਵੰਤ ਮਾਨ ਸਾਬਰਮਤੀ ਆਸ਼ਰਮ ਵੀ ਗਏ ਸਨ। ਜਿਥੇ ਉਨ੍ਹਾਂ ਨੇ ਚਰਖਾ ਕੱਤਿਆ ਸੀ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਹਿਮਾਚਲ ਪ੍ਰਦੇਸ਼ ਦਾ ਦੌਰਾ ਵੀ ਕੀਤਾ ਸੀ। ਇਥੇ ਵੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਉਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਦੋਸ਼ ਲਾ ਰਹੀਆਂ ਹਨ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਹੋਰਾਂ ਸੂਬਿਆਂ ਵਿਚ ਚੋਣਾਂ ਮੁਹਿੰਮਾਂ ਉਤੇ ਖਰਚ ਕੀਤਾ ਜਾ ਰਿਹਾ ਹੈ।