Punjab
ਘਰ ਪਹੁੰਚਦੇ ਹੀ ਭਾਜਪਾ ਆਗੂ ਤਜਿੰਦਰ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ, ਜਿੰਨੀਆਂ ਮਰਜੀ FIR ਕਰਲੋ, ਮੈਂ ਨਹੀਂ ਡਰਦਾ.
ਪੰਜਾਬ ਪੁਲਿਸ ਵੱਲੋਂ ਰਿਹਾਅ ਹੋਣ ਤੋਂ ਬਾਅਦ ਭਾਜਪਾ ਆਗੂ ਤਜਿੰਦਰ ਬੱਗਾ ਦੇਰ ਰਾਤ ਦਿੱਲੀ ਪਹੁੰਚ ਗਿਆ। ਘਰ ਪਰਤਦੇ ਹੀ ਤਜਿੰਦਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਬੱਗਾ ਨੇ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਅੱਗੇ ਵੀ ਚੁਣੌਤੀ ਦਿੰਦਾ ਰਹਾਂਗਾ। ਇਹ ਨਹੀਂ ਕਿ ਮੈਂ ਸਵਾਲ ਪੁੱਛਣਾ ਬੰਦ ਕਰ ਦੇਵਾਂਗਾ। ਜੇਕਰ ਉਹ ਅਜਿਹਾ ਸੋਚ ਰਹੇ ਹਨ ਤਾਂ ਇਹ ਗਲਤ ਹੋਵੇਗਾ। ਮੈਂ ਕਦੇ ਵੀ ਆਪਣੀ ਆਵਾਜ਼ ਉਠਾਉਣਾ ਬੰਦ ਨਹੀਂ ਕਰਾਂਗਾ ਅਤੇ ਸਵਾਲ ਪੁੱਛਦਾ ਰਹਾਂਗਾ। ਮੈਂ ਰੁਕਣ ਵਾਲਾ ਨਹੀਂ ਹਾਂ। ਮੈਂ ਕੇਜਰੀਵਾਲ ਨੂੰ ਸਵਾਲ ਪੁੱਛਦਾ ਰਹਾਂਗਾ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਸਮੇਂ ਮੇਰੀ ਕੁੱਟਮਾਰ ਵੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਮੈਨੂੰ ਅੱਤਵਾਦੀ ਵਾਂਗ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋ ਵਿਅਕਤੀ ਮੇਰੇ ਘਰ ਆਏ, ਇੱਕ ਬਿਨਾਂ ਵਰਦੀ ਵਾਲਾ, ਫਿਰ 15, 16 ਲੋਕ ਸਿਵਲ ਵਿੱਚ ਆਏ, ਫਿਰ 40, 50 ਪੁਲਿਸ ਵਾਲੇ ਬਾਹਰ ਸਨ, ਮੈਨੂੰ ਪੱਗ ਬੰਨ੍ਹਣ ਤੱਕ ਨਹੀਂ ਦਿੱਤੀ। ਸਥਾਨਕ ਪੁਲਿਸ ਨੂੰ ਸੂਚਿਤ ਵੀ ਨਹੀਂ ਕੀਤਾ, ਮੇਰੀ ਚੁੱਕ ਕੇ ਲੈ ਗਏ, ਚੱਪਲਾਂ ਵੀ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਅਰਵਿੰਦ ਕੇਜਰੀਵਾਲ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੇਕਰ ਉਸ ਖਿਲਾਫਕੋਈ ਬਿਆਨ ਦਿੱਤਾ ਤਾਂ ਉਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਮੈਂ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ, ਤੁਸੀਂ ਇੱਕ ਨਹੀਂ ਸਗੋਂ 100 FIR ਦਰਜ ਕਰੋ, ਮੇਰੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਧੰਨਵਾਦ, ਜਿਹੜੇ ਲੋਕ ਪਰਦੇ ਦੇ ਪਿੱਛੇ ਸਨ, ਸਾਹਮਣੇ ਆ ਗਏ। ਉਨ੍ਹਾਂ ਕਿਹਾ ਕਿ ਸਾਰੇ ਪੰਜ ਨੋਟਿਸਾਂ ਦਾ ਜਵਾਬ ਕਾਨੂੰਨੀ ਪ੍ਰਕਿਰਿਆ ਦੁਆਰਾ ਦਿੱਤਾ ਗਿਆ, ਮੇਰੇ ਦੋ ਵਕੀਲ ਵਿਅਕਤੀਗਤ ਤੌਰ ‘ਤੇ ਪੇਸ਼ ਹੋਏ।
