Connect with us

Punjab

ਘਰ ਦੀਆ ਮਜਬੂਰੀਆਂ ਦਾ ਬੱਝਾ ਅਪਾਹਜ ਝੋਨਾ ਲਾਉਣ ਲਈ ਮਜਬੂਰ

Published

on

ਮਨੁੱਖ ਦੀ ਇੱਛਾਸ਼ਕਤੀ ਉਸ ਨੂੰ ਮਜਬੂਤ ਰੱਖਦੀ ਹੈ ਉਹ ਕਦੇ ਵੀ ਹਾਰਦਾ ਨਹੀਂ ਹੈ।ਅਪਾਹਜ ਹੁੰਦਿਆਂ ਵੀ ਜਿੰਦਗੀ ਨਾਲ  ਲੜਾਈ ਲੜ ਰਿਹਾ ਹੈ ਬਚਪਨ ਵਿਚ ਪੋਲੀਓ ਦੀ ਬਿਮਾਰੀ ਨਾਲ ਅਪਾਹਜ ਹੋਏ ਕਾਵਲ ਨੇ ਦਿਲ ਨਹੀਂ ਛੱਡਿਆ।ਉਹ ਧੁੱਪ ਵਿਚ ਅਤਿ ਦੀ ਗਰਮੀ ਵਿੱਚ ਵੀ ਝੋਨਾ ਲਗਾ ਰਿਹਾ ਹੈ ਉਸ ਨਾਲ ਕੁਦਰਤ ਨੇ ਵੀ ਘਟ ਨਹੀ ਕੀਤੀ ਉਸ ਦੇ ਹੁਣ ਸਿਰ ਤੇ ਬਜੁਰਗ ਮਾ ਅਤੇ ਛੋਟੇ ਬੱਚੇ ਨੂੰ ਪਾਲਣ ਦੀ ਜਿੰਮੇਵਾਰੀ ਹੈ।

ਜਿਲਾ ਗੁਰਦਾਸਪੁਰ ਦੇ ਪਿੰਡ ਮਿਆਕੋਟ ਦੇ ਖੇਤਾਂ ਚ ਫੌੜੀ ਨਾਲ ਚਲਦੇ ਤੇ ਇਕ ਲੱਤ ਤੋ ਅਪਾਹਜ ਕਾਵਲ ਝੋਨਾ ਲਗਾ ਰਿਹਾ ਹੈ ਕਾਵਲ ਦਾ ਕਹਿਣਾ ਹੈ ਕਿ ਉਹ ਮਿਹਨਤ ਦੀ ਰੋਟੀ ਖਾਣਾ ਪਸੰਦ ਕਰਦਾ ਹੈ। ਸੀਜਨ ਤੋਂ ਬਿਨਾ ਉਹ ਦਿਹਾੜੀ ਵੀ ਨਹੀਂ ਕਰ ਸਕਦਾ | ਲੇਕਿਨ ਘਰ ਦੀ ਮਜਬੂਰੀ ਹੈ ਅਤੇ ਪਰਿਵਾਰ ਲਈ ਦੋ ਟੁੱਕ ਰੋਟੀ ਲਈ ਉਹ ਝੋਨਾ ਲਾ ਰਿਹਾ ਹੈ ਅਤੇ ਇਹ ਹਰ ਸਾਲ ਲਾਉਦਾ ਹੈ | ਖੁਸ਼ੀਪੁਰ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿਰਤ ਨੂੰ ਸਲਾਮ ਕਰਦਿਆਂ ਕਾਵਲ ਕਿ ਸਰਕਾਰ ਕਾਵਲ ਵਰਗੇ  ਮਿਹਨਤੀ ਨੌਜਵਨਾਂ ਨੂੰ ਸਹਾਇਤਾ ਦੇਵੇ ਕਿ ਉਹ ਆਪਣਾ ਰੋਜਗਾਰ ਖੋਲ੍ਹ ਸਕੇ।