Punjab
ਸੀਬੀਐੱਸਈ ਦੇ 10 ਵੀ ਜਮਾਤ ਦੇ ਨਤੀਜਿਆਂ ਚ ਬਟਾਲਾ ਦੀਆ ਧੀਆਂ ਨੇ ਕੀਤਾ ਨਾਮ ਰੋਸ਼ਨ
ਸੀਬੀਐੱਸਈ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਥੇ ਹੀ ਬਟਾਲਾ ਦੇ ਇਕ ਨਿਜੀ ਸਕੂਲ ਦੀ ਵਿਦਿਆਰਥੀ ਜਸਲੀਨ ਕੌਰ ਨੇ 98.8 ਫੀਸਦੀ ਨੰਬਰ ਹਾਸਿਲ ਕਰ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਜਸਲੀਨ ਕੌਰ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਉਹ ਇਕ ਆਈਏਐਸ ਅਧਕਾਰੀ ਬਣੇ ਬਟਾਲਾ ਦੀਆ ਰਹਿਣ ਵਾਲਿਆਂ ਦੋ ਲੜਕੀਆਂ ਜਸਲੀਨ ਕੌਰ ਅਤੇ ਨਵਰੂਪ ਕੌਰ ਹੈ ਜਿਹਨਾਂ ਨੇ ਅਵਲ ਸਥਾਨ ਹਾਸਿਲ ਕਰ ਆਪਣਾ ਅਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ| ਉਥੇ ਹੀ ਇਹਨਾਂ ਬੱਚਿਆ ਦੇ ਘਰਾਂ ਚ ਖੁਸ਼ੀ ਦਾ ਮਾਹੌਲ ਹੈ ਅਤੇ ਸਕੂਲ ਪ੍ਰਬੰਧਕਾਂ ਵਲੋਂ ਵੀ ਇਹਨਾਂ ਨੂੰ ਵਧਾਈ ਦਿਤੀ | ਉਥੇ ਹੀ ਜਸਲੀਨ ਕੌਰ ਦਾ ਕਹਿਣਾ ਸੀ ਕਿ ਉਸ ਨੇ ਜੋ ਸਥਾਨ ਹਾਸਿਲ ਕੀਤਾ ਹੈ ਉਸ ਪਿੱਛੇ ਉਸਦੇ ਪਰਿਵਾਰ ਅਤੇ ਸਕੂਲ ਦੇ ਟੀਚਰਾਂ ਦਾ ਅਹਿਮ ਸਹਿਯੁਗ ਰਿਹਾ ਹੈ |
