Connect with us

Punjab

ਬਿਆਸ ਦਰਿਆ ਦੇ ਕੰਡੇ ਮਿਲੀ 88 ਹਜਾਰ ਲੀਟਰ ਲਾਹਣ ਅਤੇ 200 ਲੀਟਰ ਦੇ ਕਰੀਬ ਦੇਸੀ ਸ਼ਰਾਬ ਜਬਤ ਜਦਕਿ ਸ਼ਰਾਬ ਤਸਕਰ ਦਰਿਆ ਪਾਰ ਹੋਏ ਫਰਾਰ

Published

on

ਗੁਜ਼ਰਾਤ ਸ਼ਰਾਬ ਕਾਂਡ ਤੋਂ ਬਾਅਦ ਪੰਜਾਬ ਚ ਵੀ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਗਿਆ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਬਟਾਲਾ ਅਤੇ ਗੁਰਦਾਸਪੁਰ ਦੇ ਅਧਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਵੱਖ ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੈਡ ਕਰ ਅੱਜ ਬਿਆਸ ਦਰਿਆ ਦੇ ਕੰਡੇ ਤੇ ਬਹੁਤ ਵੱਡੀ ਦੇਸੀ ਸ਼ਰਾਬ ਅਤੇ ਲਾਹਣ ਦੀ ਖੇਪ ਦਰਿਆ ਦੇ ਕੰਡੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਥੇ ਮੌਕੇ ਤੋਂ ਸ਼ਰਾਬ ਦੀਆ ਭੱਠੀਆਂ ਅਤੇ ਕਰੀਬ 88 ਹਜਾਰ ਲੀਟਰ ਲਾਹਣ ਬਰਾਮਦ ਕੀਤੀ ਗਈ |

ਉਥੇ ਹੀ ਆਬਕਾਰੀ ਪੁਲਿਸ ਅਧਕਾਰੀ ਜਸਪਿੰਦਰ ਸਿੰਘ ਅਤੇ ਦੀਪਕ  ਨੇ ਦੱਸਿਆ ਕਿ ਉਹਨਾਂ ਦੀ ਟੀਮ ਆਲਾ ਅੱਧਕਾਰੀ ਦੇ ਆਦੇਸ਼ਾ ਤੇ ਰੈਡ ਕਰ 88 ਹਜਾਰ ਲੀਟਰ ਲਾਹਣ ਅਤੇ ਕਰੀਬ 200 ਲਿਟਰ ਦੇਸੀ ਸ਼ਰਾਬ ਬਰਾਮਦ ਕਰ ਨਸ਼ਟ ਕਰ ਦਿਤੀ ਗਈ ਹੈ ਉਥੇ ਹੀ ਉਹਨਾਂ ਦੱਸਿਆ ਕਿ ਇਸ ਧੰਦੇ ਨਾਲ ਜੁੜੇ ਤਸਕਰ ਉਹਨਾਂ ਦੇ ਰੈਡ ਦੇ ਚਲਦੇ ਦਰਿਆ ਤੋਂ ਪਾਰ ਹੋਸ਼ਿਆਰਪੂਰ ਵੱਲ ਫਰਾਰ ਹੋ ਗਏ ਹਨ ਲੇਕਿਨ ਉਹਨਾਂ ਵਲੋਂ ਮਾਮਲਾ ਦਰਜ ਕਰ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ |