Connect with us

Amritsar

ਖੁਸ਼ਖਬਰੀ: ਪੰਜਾਬ ਦਾ ਪਹਿਲਾ ਕੋਰੋਨਾ ਮਰੀਜ਼ ਹੋਇਆ ਠੀਕ

Published

on

ਕੋਰੋਨਾ ਵਾਇਰਸ ਨੂੰ ਲੈਕੇ ਦੇਸ਼ ਚ ਜਿੱਥੇ ਹਾਹਾਕਾਰ ਮੱਚਿਆ ਹੋਇਆ ਹੈ ਉਥੇ ਹੀ ਇਸ ਵਿਚਕਾਰ ਅੰਮ੍ਰਿਤਸਰ ਤੋਂ ਖੁਸ਼ਖਬਰੀ ਆਈ ਹੈ। ਕਿ ਪੰਜਾਬ ਦਾ ਪਹਿਲਾ ਕਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਦੀ ਰਿਪੋਰਟ ਨੈਗਟਿਵ ਆ ਗਈ ਹੈ । ਇਹ ਮਰੀਜ਼ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਸੀ । ਜਿਸ ਨੂੰ ਅੱਜ ਜਾਂ ਭਲਕ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ ।
ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ।ਉਨ੍ਹਾਂ ਇਸ ਦਾ ਸਿਹਰਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਸਿਰ ਬੰਨ੍ਹਦਿਆਂ , ਉਨ੍ਹਾਂ ਨੂੰ ਵਧਾਈ ਦਿੱਤੀ ।

ਦੱਸਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਇਟਲੀ ਤੋਂ ਆਇਆ ਸੀ ਅਤੇ ਇਸ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਸਕਰੀਨਿੰਗ ਦੌਰਾਨ ਕਰੋਨਾ ਦੇ ਸ਼ੱਕੀ ਮਰੀਜ਼ ਵਜੋਂ ਪਹਿਚਾਣ ਹੋਈ ਸੀ ਤੇ ਬਾਅਦ ਵਿੱਚ ਇਸ ਦੀ ਰਿਪੋਰਟ ਪੋਜ਼ੀਟਿਵ ਦੇਖਣ ਨੂੰ ਮਿਲੀ ਸੀ । ਇਹ ਸਭ ਤੋਂ ਪਹਿਲਾਂ ਪੰਜਾਬ ਵਿੱਚ ਕਰੋਨਾ ਪਾਜ਼ਟਿਵ ਮਰੀਜ਼ ਸੀ ।