Connect with us

Uncategorized

Hrithik Roshan ਅਤੇ ਗਰਲਫਰੈਂਡ Saba Azad ਦੇ ਸੀਕ੍ਰੇਟ ਵਿਆਹ ਦੀ ਚਰਚਾ, ਸਭ ਹੋਏ ਤਿਆਰ

Published

on

ਰਿਤਿਕ ਰੋਸ਼ਨ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ ‘ਚ ਹਨ। ਵਿਅਕਤੀਗਤ ਤੌਰ ‘ਤੇ ਅਤੇ ਪ੍ਰੋਫੈਸ਼ਨਲ ਤੌਰ ‘ਤੇ ਵੀ। ਇਸ ਦਾ ਨਾਲ ਹੀ ਜਲਦ ਹੀ ਰਿਤਿਕ ਆਪਣੀ ਆਉਣ ਵਾਲੀ ਫਿਲਮ ‘ਫਾਈਟਰ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਦੱਸ ਦਈਏ ਕਿ ਅੱਜ 10 ਜਨਵਰੀ ਰਿਤਿਕ ਦਾ ਜਨਮ ਦਿਨ ਹੈ ਤੇ ਐਕਟਰ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ।
ਰਿਤਿਕ ਦੇ ਜਨਮ ਦਿਨ ਦੇ ਇਸ ਖਾਸ ਮੌਕੇ ਫੈਨਸ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਖ਼ਬਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਰਿਤਿਕ ਰੋਸ਼ਨ ਇਸ ਸਾਲ ਆਪਣੀ ਗਰਲਫਰੈਂਡ ਸਬਾ ਆਜ਼ਾਦ ਨਾਲ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਰਿਤਿਕ ਦੂਜੇ ਵਿਆਹ ਲਈ ਤਿਆਰ ਹਨ। ਰਿਤਿਕ ਦਾ ਪਰਿਵਾਰ ਵੀ ਖੁਸ਼ ਹੈ। ਉਸ ਦਾ ਮੰਨਣਾ ਹੈ ਕਿ ਸਬਾ ਰਿਤਿਕ ਲਈ ਸਹੀ ਮੈਚ ਹੈ। ਦੱਸ ਦੇਈਏ ਕਿ ਸਬਾ ਆਜ਼ਾਦ ਦੀ ਰਿਤਿਕ ਦੇ ਪਰਿਵਾਰ ਨਾਲ ਖਾਸ ਸਾਂਝ ਹੈ।

ਰਿਤਿਕ ਰੋਸ਼ਨ ਤੇ ਸਬਾ ਆਜ਼ਾਦ ਦੋਵੇਂ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਲਈ ਉਤਸ਼ਾਹਿਤ ਹਨ। ਅਕਸਰ ਦੋਵਾਂ ਨੂੰ ਇਕੱਠੇ ਪਾਰਟੀਆਂ ਅਤੇ ਡਿਨਰ ਡੇਟ ਦਾ ਆਨੰਦ ਲੈਂਦੇ ਦੇਖਿਆ ਗਿਆ ਹੈ। ਫੈਨਸ ਨੇ ਵੀ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਤਿਕ ਅਤੇ ਸਬਾ ਦੇ ਕਰੀਬੀ ਦੋਸਤ ਨੇ ਦੱਸਿਆ ਹੈ ਕਿ ਦੋਵੇਂ ਲਾਈਫ ਦੇ ਚੰਗੇ ਸਪੇਸ ‘ਚ ਹਨ। ਦੋਵਾਂ ਦੇ ਪਰਿਵਾਰਾਂ ਦੀ ਵੀ ਇਸ ਰਿਸ਼ਤੇ ਵਿੱਚ ਸਹਿਮਤੀ ਹੈ। ਰਿਤਿਕ ਦੇ ਬੱਚਿਆਂ ਨੇ ਵੀ ਸਬਾ ਨਾਲ ਆਪਣੇ ਪਿਤਾ ਦੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ। ਅਸੀਂ ਕਈ ਵਾਰ ਇਹ ਵੀ ਦੇਖਿਆ ਹੈ ਕਿ ਸਬਾ ਕਈ ਵਾਰ ਰਿਤਿਕ ਤੇ ਉਨ੍ਹਾਂ ਦੇ ਪੁੱਤਰਾਂ ਨਾਲ ਛੁੱਟੀਆਂ ਐਂਜੁਆਏ ਕਰਦੀ ਹੈ। ਦੋਵੇਂ ਪੁੱਤਰ ਸਬਾ ਨੂੰ ਪਸੰਦ ਕਰਦੇ ਹਨ ਤੇ ਉਸਨੂੰ ਆਪਣਾ ਦੋਸਤ ਮੰਨਦੇ ਹਨ।

ਵਿਆਹ ਦੀ ਯੋਜਨਾ ਬਾਰੇ ਰਿਤਿਕ ਦੇ ਦੋਸਤ ਨੇ ਕਿਹਾ, “ਦੋਵੇਂ ਵਿਆਹ ਬਾਰੇ ਸੋਚ ਰਹੇ ਹਨ। ਕੋਈ ਜਲਦੀ ਨਹੀਂ ਹੈ। ਇਸ ਸਾਲ ਦੇ ਅੰਤ ਤੱਕ ਹਾਲਾਤ ਠੀਕ ਹੋ ਜਾਣਗੇ ਤੇ ਵਿਆਹ ਬਾਰੇ ਸੋਚਾਂਗੇ। ਫਿਲਹਾਲ ਰਿਤਿਕ ਅਤੇ ਸਬਾ ਦੋਵੇਂ ਹੀ ਪ੍ਰੋਫੈਸ਼ਨਲ ਤੌਰ ‘ਤੇ ਕਮੀਟੇਡ ਹਨ। ਦੋਵੇਂ ਸੋਚਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਇੱਕਠੇ ਚੰਗਾ ਸਮਾਂ ਬਿਤਾਉਣਾ ਹੈ।ਅਜਿਹੇ ਵਿੱਚ ਉਹ ਪਹਿਲਾਂ ਆਪਣੇ ਕੰਮ ਦੀ ਕਮੀਟਮੈਂਡ ਪੂਰਾ ਕਰਨ ਬਾਰੇ ਸੋਚ ਰਹੇ ਹਨ। ਵਿਆਹ ਤੋਂ ਬਾਅਦ ਦੋਵੇਂ ਲੰਬੀਆਂ ਛੁੱਟੀਆਂ ‘ਤੇ ਜਾਣਗੇ। ਦੋਸਤ ਨੇ ਅੱਗੇ ਕਿਹਾ ਕਿ ਰਿਤਿਕ ਇਸ ਵਾਰ ਗ੍ਰੈਂਡ ਵਿਆਹ ਨਹੀਂ ਕਰਨਗੇ। ਉਹ ਇਸਨੂੰ ਬਹੁਤ ਸਾਦਾ ਰੱਖੇਗਾ। ਹੁਣ ਜੇਕਰ ਰਿਤਿਕ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਇੰਟੀਮੇਟ ਸੈਲੀਬ੍ਰੇਸ਼ਨ ਹੋਵੇਗਾ। ਸਬਾ ਆਜ਼ਾਦ ਇਸ ਪਾਰਟੀ ਦਾ ਹਿੱਸਾ ਹੋਣਗੇ।

Continue Reading