World
BREAKING NEWS-ਨੇਪਾਲ ਤੋਂ ਆਈ ਮੰਦਭਾਗੀ ਖ਼ਬਰ,ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀ ਜਹਾਜ਼ ਹੋਇਆ ਕਰੈਸ਼
ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ.ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀ ਜਹਾਜ਼ ਹੋਇਆ ਕਰੈਸ਼ ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਜਹਾਜ ਚ ਸਵਾਰ ਸਨ 68 ਯਾਤਰੀ ਤੇ 4 ਕਰੂ ਮੈਂਬਰ ਸ਼ਾਮਿਲ ਸਨ,ਜਹਾਜ਼ ਪਹਾੜੀ ਨਾਲ ਟਕਰਾਇਆ ਅਤੇ ਕਰੇਸ਼ ਹੋ ਗਿਆ
ਜਾਣਕਾਰੀ ਮੁਤਾਬਿਕ ਇਸ ਹਾਦਸੇ ਨੂੰ ਲੈਕੇ ਬਚਾਅ ਕਾਰਜ ਜਾਰੀ ਹੈ। ਹਾਦਸੇ ਮਗਰੋਂ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦੇ ਜਹਾਜ਼ ਨੇ ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰੀ ਸੀ। ਇਸ 72 ਸੀਟਾਂ ਵਾਲੇ ATR-72 ਜਹਾਜ਼ ਵਿੱਚ 68 ਯਾਤਰੀ ਅਤੇ ਚਾਰ ਕਰੂ ਮੈਂਬਰ ਯਾਨੀ ਕੁੱਲ 72 ਲੋਕ ਸਵਾਰ ਸਨ। ਜਹਾਜ਼ ਪੋਖਰਾ ਨੇੜੇ ਪਹੁੰਚਿਆ ਹੀ ਸੀ ਕਿ ਪਹਾੜੀ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਤੁਹਾਨੂੰ ਦੱਸ ਦਈਏ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਕਿ ਜਹਾਜ਼ ਹਾਦਸੇ ਦੇ ਮਾਮਲੇ ‘ਚ ਨੇਪਾਲ ਦਾ ਰਿਕਾਰਡ ਸਭ ਤੋਂ ਖਰਾਬ ਹੈ। ਨੇਪਾਲ ਵਿੱਚ ਪਿਛਲੇ 12 ਸਾਲਾਂ ਵਿੱਚ ਅੱਠ ਵੱਡੇ ਜਹਾਜ਼ ਹਾਦਸੇ ਹੋਏ ਹਨ। ਦਰਅਸਲ, ਇੱਥੇ ਖਰਾਬ ਮੌਸਮ ਅਤੇ ਪਹਾੜਾਂ ਦੇ ਵਿਚਕਾਰ ਬਣੀ ਔਖੀ ਹਵਾਈ ਪੱਟੀ ਇਨ੍ਹਾਂ ਹਾਦਸਿਆਂ ਦਾ ਵੱਡਾ ਕਾਰਨ ਬਣ ਜਾਂਦੀ ਹੈ।
ਨੇਪਾਲੀ ਮੀਡੀਆ ਮੁਤਾਬਕ ਇਹ ਹਾਦਸਾ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਵਾਪਰਿਆ। ਕਾਠਮੰਡੂ ਪੋਸਟ ਮੁਤਾਬਕ ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਜਹਾਜ਼ ‘ਚ 68 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਯਾਤਰੀ ਜਹਾਜ਼ ਪਹਾੜੀ ਨਾਲ ਟਕਰਾਇਆ ਅਤੇ ਕਰੇਸ਼ ਹੋ ਗਿਆ।