Sports
Viacom18 ਨੇ ਭਾਰਤ ਵਿੱਚ ਹੋਣ ਵਾਲੇ ਪਹਿਲੇ ਮਹਿਲਾ IPL ਦੇ ਮੀਡੀਆ ਅਧਿਕਾਰਾਂ ਨੂੰ ਖਰੀਦਿਆ
Viacom18 ਨੇ ਭਾਰਤ ਵਿੱਚ ਹੋਣ ਵਾਲੇ ਪਹਿਲੇ ਮਹਿਲਾ IPL ਦੇ ਮੀਡੀਆ ਅਧਿਕਾਰਾਂ ਨੂੰ ਖਰੀਦ ਲਿਆ ਹੈ। ਬੀਸੀਸੀਆਈ ਸਕੱਤਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮਹਿਲਾ ਕ੍ਰਿਕਟ ਲਈ ਵੱਡੀ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ Viacom18 ਨੇ ਇਹ ਅਧਿਕਾਰ 951 ਕਰੋੜ ਦੀ ਵੱਡੀ ਰਕਮ ਵਿੱਚ ਖਰੀਦਿਆ ਹੈ। ਜੈ ਸ਼ਾਹ ਨੇ ਟਵੀਟ ਕੀਤਾ, ਅਤੇ ਲਕੇਆ ਕਿ ਮਹਿਲਾ IPL ਦੇ ਮੀਡੀਆ ਅਧਿਕਾਰਾਂ ਨੂੰ ਜਿੱਤਣ ਲਈ Viacom18 ਨੂੰ ਵਧਾਈ। ਬੀਸੀਸੀਆਈ ਅਤੇ ਬੀਸੀਸੀਆਈ ਮਹਿਲਾ ਵਿੱਚ ਤੁਹਾਡੇ ਵੱਲੋਂ ਦਿਖਾਏ ਵਿਸ਼ਵਾਸ ਲਈ ਧੰਨਵਾਦ।
ਇੰਨਾ ਹੀ ਨਹੀਂ ਜੈ ਸ਼ਾਹ ਨੇ ਇਕ ਹੋਰ ਟਵੀਟ ਵੀ ਕੀਤਾ, ਜਿਸ ‘ਚ ਉਨ੍ਹਾਂ ਨੇ ਭਾਰਤ ‘ਚ ਮਹਿਲਾ ਕ੍ਰਿਕਟ ਦੀ ਦਿਸ਼ਾ ‘ਚ ਚੁੱਕਿਆ ਗਿਆ ਇਕ ਵੱਡਾ ਕਦਮ ਤਨਖਾਹ-ਇਕੁਇਟੀ ਦਾ ਵੀ ਜ਼ਿਕਰ ਕੀਤਾ। ਉਸਨੇ ਲਿਖਿਆ ਕਿ ਤਨਖਾਹ ਇਕੁਇਟੀ ਤੋਂ ਬਾਅਦ, ਇਹ ਮਹਿਲਾ ਕ੍ਰਿਕਟ ਦੇ ਸਸ਼ਕਤੀਕਰਨ ਵੱਲ ਇੱਕ ਹੋਰ ਵੱਡਾ ਕਦਮ ਹੈ, ਜੋ ਹਰ ਉਮਰ ਦੀਆਂ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਏਗਾ। ਮਹਿਲਾ ਕ੍ਰਿਕਟ ਲਈ ਸੱਚਮੁੱਚ ਇੱਕ ਨਵੀਂ ਸਵੇਰ ਹੈ।