Connect with us

Uncategorized

ਲਗਾਤਾਰ 6 ਹਾਰਾਂ ਤੋਂ ਬਾਅਦ ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ

Published

on

ਪੰਜਾਬ ਕਿੰਗਜ਼ ਦੀ ਲਗਾਤਾਰ 6 ਹਾਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿੱਤ ਹਾਸਲ ਕਰ ਲਈ ਹੈ। ਲਗਾਤਾਰ ਛੇ ਹਾਰਾਂ ਨਾਲ ਜੂਝ ਰਹੀ ਪੰਜਾਬ ਕਿੰਗਜ਼ ਨੇ ਆਖਿਰਕਾਰ ਜਿੱਤ ਦੀ ਪਟੜੀ ‘ਤੇ ਵਾਪਸੀ ਕਰ ਲਈ। ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡੇ ਗਏ ਆਈਪੀਐਲ 2026 ਦੇ ਅਹਿਮ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਆਫ਼ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ ਕਪਤਾਨ Shreyas Iyer, ਜਿਨ੍ਹਾਂ ਨੇ ਦਬਾਅ ਭਰੇ ਮੁਕਾਬਲੇ ਵਿੱਚ ਨਾਬਾਦ 101 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਪੰਜਾਬ ਕਿੰਗਜ਼ ਲਈ ਇਹ ਮੈਚ “ਕਰੋ ਜਾਂ ਮਰੋ” ਵਰਗਾ ਸੀ। ਟੀਮ ਪਿਛਲੇ ਛੇ ਮੈਚ ਲਗਾਤਾਰ ਹਾਰ ਚੁੱਕੀ ਸੀ ਅਤੇ ਇੱਕ ਹੋਰ ਹਾਰ ਉਨ੍ਹਾਂ ਦੇ ਪਲੇਆਫ਼ ਦੇ ਸੁਪਨੇ ਤੋੜ ਸਕਦੀ ਸੀ। ਅਜਿਹੇ ਹਾਲਾਤਾਂ ਵਿੱਚ ਕਪਤਾਨ ਸ਼੍ਰੇਆਸ ਅੱਈਅਰ ਨੇ ਮੋਰਚਾ ਸੰਭਾਲਿਆ ਅਤੇ ਇਕ ਕਪਤਾਨੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਤੱਕ ਲੈ ਗਏ।

ਪਹਿਲਾਂ ਬੱਲੇਬਾਜ਼ੀ ਕਰਦਿਆਂ Lucknow Super Giants ਨੇ ਨਿਰਧਾਰਿਤ 20 ਓਵਰਾਂ ਵਿੱਚ 196 ਦੌੜਾਂ ਬਣਾਈਆਂ। ਟੀਮ ਲਈ ਜੋਸ਼ ਇੰਗਲਿਸ ਨੇ ਸ਼ਾਨਦਾਰ ਅੱਧੀ ਸੈਂਚਰੀ ਖੇਡੀ, ਜਦਕਿ ਆਯੁਸ਼ ਬਦੋਨੀ ਨੇ ਅੰਤ ਵਿੱਚ ਤੇਜ਼ ਰਨ ਜੋੜ ਕੇ ਸਕੋਰ ਨੂੰ ਮਜ਼ਬੂਤ ਕੀਤਾ। ਲਖਨਊ ਨੂੰ ਲੱਗ ਰਿਹਾ ਸੀ ਕਿ ਇਹ ਸਕੋਰ ਜਿੱਤ ਲਈ ਕਾਫੀ ਹੋਵੇਗਾ, ਪਰ ਪੰਜਾਬ ਦੇ ਕਪਤਾਨ ਦਾ ਕੁਝ ਹੋਰ ਹੀ ਇਰਾਦਾ ਸੀ।

197 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ Punjab Kings ਦੀ ਸ਼ੁਰੂਆਤ ਸਧਾਰਣ ਰਹੀ, ਪਰ ਫਿਰ ਸ਼੍ਰੇਆਸ ਅੱਈਅਰ ਨੇ ਤਾਬੜਤੋੜ ਸ਼ਾਟ ਖੇਡ ਕੇ ਮੈਚ ਦਾ ਰੁਖ ਬਦਲ ਦਿੱਤਾ। ਉਨ੍ਹਾਂ ਨੇ ਸਿਰਫ਼ 51 ਗੇਂਦਾਂ ਵਿੱਚ ਨਾਬਾਦ 101 ਦੌੜਾਂ ਬਣਾਈਆਂ, ਜਿਸ ਵਿੱਚ 11 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਛੱਕਾ ਮਾਰ ਕੇ ਆਪਣਾ ਪਹਿਲਾ ਆਈਪੀਐਲ ਸੈਂਚਰੀ ਵੀ ਪੂਰਾ ਕੀਤਾ ਅਤੇ ਟੀਮ ਨੂੰ ਜਿੱਤ ਵੀ ਦਿਵਾਈ।