Connect with us

Punjab

ਫਿਰੋਜ਼ਪੁਰ ‘ਚ ਜਿੰਦਾ ਸੜੀ 5 ਸਾਲਾਂ ਬੱਚੀ, ਕਾਰ ਨੂੰ ਲੱਗੀ ਸੀ ਅੱਗ

Published

on

ਫਿਰੋਜ਼ਪੁਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ।ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਪਿੰਡ ਕਲੇਰ ਨਿਵਾਸੀ ਗੁਰਜੀਤ ਸਿੰਘ, ਜੋ ਫੌਜ ਵਿਚ ਨੌਕਰੀ ਕਰਦਾ ਹੈ, ਛੁੱਟੀ ਉਤੇ ਆਇਆ ਹੋਇਆ ਸੀ ਅਤੇ ਐਤਵਾਰ ਨੂੰ ਆਪਣੀ ਪਤਨੀ, ਤਿੰਨ ਬੇਟੀਆਂ ਤੇ ਬੇਟੇ ਨਾਲ ਪਿੰਡ ਜਾ ਰਿਹਾ ਸੀ। ਇਹ ਸਾਰੇ ਸਵਿਫ਼ਟ ਕਾਰ ‘ਚ ਸਵਾਰ ਸਨ , ਜਦੋਂ ਪਰਿਵਾਰ ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਪੁੱਜਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਪਿਛਲੀ ਸੀਟ ਉਤੇ ਬੈਠੀ ਗੁਰਜੀਤ ਦੀ ਪਤਨੀ ਨੇ ਆਪਣੀਆਂ ਦੋ ਧੀਆਂ ਤੇ ਪੁੱਤਰ ਨੂੰ ਤਾਂ ਕਾਰ ਵਿਚੋਂ ਬਾਹਰ ਕੱਢ ਲਿਆ ਪਰ ਇਸ ਦੌਰਾਨ ਕਾਰ ਦੀਆਂ ਸਾਰੀਆਂ ਬਾਰੀਆਂ ਲੌਕ ਹੋਣ ਕਾਰਨ ਕਾਰ ਦੀ ਅਗਲੀ ਸੀਟ ’ਤੇ ਬੈਠੀ ਉਨਾਂ ਦੀ ਪੰਜ ਸਾਲਾ ਧੀ ਅੱਗ ਦੀ ਲਪੇਟ ਵਿਚ ਆ ਗਈ ਤੇ ਬੱਚੀ ਵਿੱਚ ਹੀ ਝੁਲਸ ਗਈ।

ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲਾਕ ਹੋ ਗਈ ਤੇ ਬੱਚੀ ਦੀ ਕਾਰ ਵਿੱਚ ਹੀ ਅੱਗ ਨਾਲ ਸੜ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕਾਰ ਨੂੰ ਬੁਰੀ ਤਰਾਂ ਅੱਗ ਲੱਗੀ ਹੋਈ ਹੈ ‘ਤੇ ਬੱਚੀ ਕਾਰ ਦੇ ਵਿੱਚ ਉੱਠ ਰਹੀਆਂ ਅੱਗ ਦੀਆਂ ਲਪਟਾਂ ਨਾਲ ਸਵਾਹ ਬਣ ਗਈ। ਕਾਰ ਦੇ ਕੋਲ ਬੇਵੱਸ ਖੜ੍ਹੇ ਮਾਂ ‘ਤੇ ਬਾਪ ਆਪਣੀ ਧੀ ਨੂੰ ਸੜਦੇ ਦੇਖ ਬੇਵਸ ਹੋ ਗਏ ਤੇ ਇਨਾਂ ਤਸਵੀਰਾਂ ਨੇ ਦੇਖਣ ਵਾਲਿਆਂ ਨੂੰ ਝਿੰਜੋੜ ਕੇ ਰੱਖ ਦਿੱਤਾ।

Continue Reading