Connect with us

News

ਕੇਦਾਰਨਾਥ ਯਾਤਰਾ ਤੀਜੇ ਦਿਨ ਵੀ ਬੰਦ, 500 ਯਾਤਰੀ ਫਸੇ

Published

on

ਉੱਤਰਾਖੰਡ ਵਿੱਚ ਮਾਨਸੂਨ ਨੇ ਇੱਕ ਵਾਰ ਫਿਰ ਮੁਸੀਬਤ ਵਧਾ ਦਿੱਤੀ ਹੈ। ਕੇਦਾਰਨਾਥ ਯਾਤਰਾ ਲਗਾਤਾਰ ਤੀਜੇ ਦਿਨ ਵੀ ਬੰਦ ਹੈ। ਪੈਦਲ ਯਾਤਰਾ ਮਾਰਗ ’ਤੇ ਪਹਾੜਾਂ ਤੋਂ ਲਗਾਤਾਰ ਪੱਥਰ ਡਿੱਗ ਰਹੇ ਹਨ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਆਵਾਜਾਈ ਰੋਕ ਦਿੱਤੀ ਗਈ ਹੈ।

ਕੇਦਾਰਨਾਥ ਧਾਮ ਜਾਣ ਵਾਲੇ ਯਾਤਰੀਆਂ ਲਈ ਇਸ ਵੇਲੇ ਮੁਸ਼ਕਲਾਂ ਵਧ ਗਈਆਂ ਹਨ। ਚੀਰਬਾਸਾ ਨੇੜੇ ਪਹਾੜ ਤੋਂ ਲਗਾਤਾਰ ਪੱਥਰ ਡਿੱਗਣ ਕਾਰਨ ਰਸਤਾ ਖ਼ਤਰਨਾਕ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ 7 ਹਜ਼ਾਰ ਦੇ ਕਰੀਬ ਯਾਤਰੀਆਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ 500 ਤੋਂ ਵੱਧ ਯਾਤਰੀ ਅਜੇ ਵੀ ਮਾਰਗ ’ਤੇ ਫਸੇ ਹੋਏ ਹਨ।

ਸੁਰੱਖਿਆ ਬਲਾਂ ਅਤੇ ਰਾਹਤ ਟੀਮਾਂ ਵੱਲੋਂ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਲਈ ਮੋਰਚਾ ਸੰਭਾਲਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਸਮ ਸਾਫ਼ ਹੋਣ ਅਤੇ ਰਸਤਾ ਸੁਰੱਖਿਅਤ ਹੋਣ ਤੋਂ ਬਾਅਦ ਬਾਕੀ ਯਾਤਰੀਆਂ ਨੂੰ ਵੀ ਬਾਹਰ ਕੱਢਿਆ ਜਾਵੇਗਾ।

ਇਸ ਦੇ ਨਾਲ ਹੀ PWD ਦੀਆਂ ਟੀਮਾਂ ਯਾਤਰਾ ਮਾਰਗ ਦੀ ਮੁਰੰਮਤ ਅਤੇ ਰਸਤਾ ਖੋਲ੍ਹਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ।

ਦੂਜੇ ਪਾਸੇ ਉੱਤਰਾਖੰਡ ਦੇ ਕਈ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬਿਜਲੀ ਨੂੰ ਲੈ ਕੇ ਅਲਰਟ ਜਾਰੀ ਹੈ। ਨੈਨੀਤਾਲ ਵਿੱਚ ਵੀ ਮੂਸਲਾਧਾਰ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਕਈ ਸੜਕਾਂ ’ਤੇ ਪਾਣੀ ਭਰ ਗਿਆ ਹੈ।

ਤੇਜ਼ ਬੌਛਾਰਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕੇਦਾਰਨਾਥ ਮਾਰਗ ’ਤੇ ਪੱਥਰ ਡਿੱਗਣ ਦੇ ਨਾਲ-ਨਾਲ ਘੋੜਿਆਂ ਅਤੇ ਖੱਚਰਾਂ ਦੀਆਂ ਲਾਸ਼ਾਂ ਮਿਲਣ ਦੀਆਂ ਰਿਪੋਰਟਾਂ ਨੇ ਵੀ ਚਿੰਤਾ ਵਧਾ ਦਿੱਤੀ ਹੈ।

ਯਾਨੀ ਕੇਦਾਰਨਾਥ ਤੋਂ ਨੈਨੀਤਾਲ ਤੱਕ ਮੀਂਹ ਨੇ ਮੁਸੀਬਤ ਵਧਾ ਦਿੱਤੀ ਹੈ। ਫਿਲਹਾਲ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਯਾਤਰੀਆਂ ਦੀ ਸੁਰੱਖਿਆ ਹੈ ਅਤੇ ਮੌਸਮ ਵਿੱਚ ਸੁਧਾਰ ਆਉਣ ਤੱਕ ਕੇਦਾਰਨਾਥ ਯਾਤਰਾ ’ਤੇ ਬ੍ਰੇਕ ਜਾਰੀ ਰਹੇਗੀ।