Connect with us

Punjab

ਤਰਨਤਾਰਨ ਬਾਰਡਰ ਤੋਂ ਮਿਲੀ ਵੱਡੀ ਮਾਤਰਾ ‘ਚ ਹੈਰੋਇਨ, ਬਾਜ਼ਾਰੀ ਕੀਮਤ ਦੱਸੀ ਜਾ ਰਹੀ 49 ਕਰੋੜ

Published

on

ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ ਨੇ ਨਾਕਾਮ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਗੁਰਦਾਸਪੁਰ ਸੈਕਟਰ ‘ਚ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਹੁਣ ਬੀਐੱਸਐੱਫ ਨੇ ਤਰਨਤਾਰਨ ਬਾਰਡਰ ਤੋਂ ਹੈਰੋਇਨ ਦੀ ਖੇਪ ਜ਼ਬਤ ਕੀਤੀ ਹੈ। ਫਿਲਹਾਲ ਬੀਐਸਐਫ ਨੇ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਜਾਂਚ ਤੋਂ ਬਾਅਦ ਹੀ ਖੇਪ ਨੂੰ ਖੋਲ੍ਹਿਆ ਜਾਵੇਗਾ।

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜਵਾਨ ਸ਼ਨੀਵਾਰ ਸਵੇਰੇ ਤਰਨਤਾਰਨ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਤਰਨਤਾਰਨ ਦੇ ਸਰਹੱਦੀ ਪਿੰਡ ਵੈਨ ‘ਚ ਜਵਾਨਾਂ ਨੇ 7 ਦੇ ਕਰੀਬ ਪੈਕਟ ਦੇਖੇ। ਇਹ ਪੈਕਟ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚ ਫਸਲ ਦੇ ਵਿਚਕਾਰ ਛੁਪਾਏ ਹੋਏ ਸਨ। ਜਿਸ ਨੂੰ ਭਾਰਤੀ ਸਮੱਗਲਰਾਂ ਵੱਲੋਂ ਕੰਡਿਆਲੀ ਤਾਰ ਦੇ ਪਾਰ ਲਿਆਂਦਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੈਕਟ ਪਾਕਿਸਤਾਨ ਤੋਂ ਪੀਲੇ ਰੰਗ ਦੇ ਲਿਫ਼ਾਫ਼ਿਆਂ ਵਿੱਚ ਬੰਨ੍ਹ ਕੇ ਇੱਥੇ ਸੁੱਟੇ ਗਏ ਹਨ। ਸੁਰੱਖਿਆ ਜਾਂਚ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਪੈਕਟਾਂ ਵਿੱਚ ਹੈਰੋਇਨ ਹੋਣ ਦਾ ਅੰਦਾਜ਼ਾ ਹੈ। ਜਿਸ ਦਾ ਕੁੱਲ ਵਜ਼ਨ 7 ਕਿਲੋ ਦੇ ਕਰੀਬ ਹੋ ਸਕਦਾ ਹੈ। ਇਸ ਦੀ ਬਾਜ਼ਾਰੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ।