Connect with us

National

BREAKING NEWS:ਮਨੀਸ਼ ਸਿਸੋਦੀਆ ਅੱਜ ਰੌਜ਼ ਐਵੇਨਿਊ ਕੋਰਟ ‘ਚ ਹੋਏ ਪੇਸ਼, ਨਿਆਂਇਕ ਹਿਰਾਸਤ ਹੋਈ ਖ਼ਤਮ

Published

on

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਵੱਲੋਂ ਦਾਇਰ ਕੇਸ ਵਿੱਚ ਸੁਣਵਾਈ ਲਈ ਰੌਜ਼ ਐਵੇਨਿਊ ਅਦਾਲਤ ਵਿੱਚ ਲਿਆਂਦਾ ਗਿਆ ਹੈ। ਮਾਮਲਾ ਵਿਵਾਦਿਤ ਸ਼ਰਾਬ ਨੀਤੀ ਵਿੱਚ ਗੜਬੜੀ ਦਾ ਹੈ। ਉਸ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ। ਸੀਬੀਆਈ ਨੇ ਉਸ ਦੀ ਨਿਆਂਇਕ ਹਿਰਾਸਤ ਵਧਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਜਾਂਚ ਬਹੁਤ ਨਾਜ਼ੁਕ ਮੋੜ ‘ਤੇ ਹੈ, ਅਜਿਹੇ ‘ਚ ਸਿਸੋਦੀਆ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।