Amritsar
ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ‘ਚ ਸੇਵਾਦਾਰ ਦੀ ਮੌ+ਤ, ਪੱਖਾ ਸਾਫ਼ ਕਰਦੇ ਸਮੇਂ ਲੱਗਿਆ ਕ+ਰੰ+ਟ…
ਅੰਮ੍ਰਿਤਸਰ 7 ਅਗਸਤ 2023: ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਗੁਰਦੁਆਰਾ ਵਿਖੇ ਕਰੰਟ ਲੱਗਣ ਨਾਲ ਸੇਵਾਦਾਰ ਦੀ ਮੌਤ ਹੋ ਗਈ। ਕਰੰਟ ਲੱਗਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੂਜੇ ਪਾਸੇ ਸੇਵਾਦਾਰਾਂ ਨੇ ਇਸ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦੋਂਕਿ ਮੈਨੇਜਰ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਰਿਹਾ ਹੈ।
ਈ-ਰਿਕਸ਼ਾ ਰਾਹੀਂ ਹਸਪਤਾਲ ਲਿਜਾਇਆ ਗਿਆ
ਮਿਲੀ ਜਾਣਕਾਰੀ ਮੁਤਾਬਿਕ ਸੇਵਾਦਾਰ ਦੀ ਪਛਾਣ ਲਾਲੀ ਵਜੋਂ ਹੋਈ ਹੈ। ਸੇਵਾਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਹਰ ਹਫ਼ਤੇ ਇੱਥੇ ਪੱਖਿਆਂ ਦੀ ਸਫ਼ਾਈ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਕਈ ਪੱਖਿਆਂ ਦੇ ਜੋੜ ਖੁੱਲ੍ਹੇ ਪਏ ਹਨ, ਕਈ ਲਾਈਟਾਂ ਨਹੀਂ ਜਗਦੀਆਂ, ਬਲਬ ਹੋਲਡਰ ਆਦਿ ਟੁੱਟੇ ਹੋਏ ਹਨ। ਕਈ ਵਾਰ ਮੈਨੇਜਰ ਨੂੰ ਇਨ੍ਹਾਂ ਨੂੰ ਠੀਕ ਕਰਵਾਉਣ ਲਈ ਕਿਹਾ ਗਿਆ ਪਰ ਮੈਨੇਜਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਸੇਵਾਦਾਰ ਗੁਰਦੁਆਰੇ ‘ਚ ਪੱਖਾ ਸਾਫ਼ ਕਰਨ ਲਈ ਪੌੜੀ ‘ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਉਸ ਦਾ ਹੱਥ ਖੁੱਲ੍ਹੇ ਜੋੜ ਨੂੰ ਛੂਹ ਗਿਆ ਅਤੇ ਉਸ ਨੂੰ ਜ਼ੋਰਦਾਰ ਝਟਕਾ ਲੱਗਾ। ਉਸ ਨੂੰ ਤੁਰੰਤ ਈ-ਰਿਕਸ਼ਾ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਸੀਸੀਟੀਵੀ ਕੈਮਰਿਆਂ ਨੂੰ ਦੇਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਾਰਿਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
.