National
ਉਤਰਾਖੰਡ ‘ਚ ਪਹਾੜ ਤੋਂ ਡਿੱਗੇ ਪੱਥਰ, ਹੋਟਲ ਢਹਿ ਢੇਰੀ, ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ

9 AUGUST 2023: ਉੱਤਰਾਖੰਡ ‘ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਢਿੱਗਾਂ ਡਿੱਗੀਆਂ ਹਨ। ਰਾਮਪੁਰ ਵਿੱਚ ਪਹਾੜਾਂ ਤੋਂ ਪੱਥਰ ਡਿੱਗਣ ਕਾਰਨ ਇੱਕ ਹੋਟਲ ਢਹਿ ਢੇਰੀ ਹੋ ਗਿਆ ਹੈ। ਰੁਦਰਪ੍ਰਯਾਗ ਦੇ ਉੱਤਰਕਾਸ਼ੀ ਵਿੱਚ ਸੜਕ ਦਾ ਇੱਕ ਹਿੱਸਾ ਢਹਿ ਗਿਆ।
ਦੂਜੇ ਪਾਸੇ ਜੰਮੂ-ਕਸ਼ਮੀਰ ‘ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਅਮਰਨਾਥ ਯਾਤਰਾ ਨੂੰ ਰੋਕਣਾ ਪਿਆ। ਲੋਕਾਂ ਨੂੰ ਨੈਸ਼ਨਲ ਹਾਈਵੇਅ-44 ‘ਤੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਪੌੜੀ ਗੜ੍ਹਵਾਲ ਜ਼ਿਲੇ ਦੇ ਥਾਣਾ ਕੋਟਦੁਆਰ ਅਧੀਨ ਪੈਂਦੇ ਮਾਲਨ ਪੁਲ ਨੇੜੇ ਨਦੀ ‘ਚ 15 ਲੋਕ ਫਸ ਗਏ। ਜਿਸ ਨੂੰ SDRF ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ। ਹਲਦਵਾਨੀ ਵਿੱਚ 3 ਘੰਟੇ ਤੱਕ ਭਾਰੀ ਮੀਂਹ ਪਿਆ।
ਕਾਠਗੋਦਾਮ ਦੇ ਕਲਸੀਆ ‘ਚ ਫਸੇ 150 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਗੌਲਾ ਨਦੀ ਵਿੱਚ ਭਾਰੀ ਪਾਣੀ ਆ ਗਿਆ ਹੈ, ਜਿਸ ਤੋਂ ਬਾਅਦ ਬੈਰਾਜ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ।
ਇਸੇ ਕਲਸੀਆ ਡਰੇਨ ਨੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਹੁਣ ਤੱਕ ਦੋ ਘਰਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।