Ludhiana
CRIME: ਲੁਧਿਆਣਾ ‘ਚ NRI ਔਰਤ ਨਾਲ ਹੋਇਆ ਬਲਾਤਕਾਰ, ਪਤੀ ਨਾਲ ਚੱਲ ਰਹੇ ਝਗੜੇ ਦਾ ਉਠਾਇਆ ਫਾਇਦਾ…

14AUGUST 2023: ਲੁਧਿਆਣਾ ਤੋਂ NRI ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੀ ਕਿ ਔਰਤ ਅਮਰੀਕਾ ਦੀ ਰਹਿਣ ਵਾਲੀ ਹੈ। ਔਰਤ ਮੁਲਜ਼ਮ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇਸ ਕਾਰਨ ਮੁਲਜ਼ਮ ਦਾ ਉਸ ਦੇ ਘਰ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਪੀੜਤਾ ਨੇ 29 ਜੂਨ ਨੂੰ ਜਸਮੇਲ ਸਿੰਘ ਖਿਲਾਫ ਥਾਣਾ ਕੂੰਮਕਲਾਂ ਵਿਖੇ ਸ਼ਿਕਾਇਤ ਦਰਜ਼ ਕਰਵਾਈ। ਓਥੇ ਹੀ ਦੱਸ ਦੇਈਏ ਕਿ ਪੁਲਿਸ ਨੇ ਕਰੀਬ ਡੇਢ ਮਹੀਨੇ ਬਾਅਦ ਮਾਮਲਾ ਦਰਜ ਕੀਤਾ ਹੈ।
ਔਰਤ ਨੇ ਦੱਸਿਆ ਕਿ ਉਸ ਦੀ ਪਤੀ ਨਾਲ ਅਣਬਣ ਚੱਲ ਰਹੀ ਸੀ। ਉਸ ਨੇ ਇਹ ਗੱਲ ਮੁਲਜ਼ਮ ਜਸਮੇਲ ਸਿੰਘ ਨਾਲ ਸਾਂਝੀ ਕੀਤੀ, ਜਸਮੇਲ ਸਿੰਘ ਨਗਰ ਨਿਗਮ ਤੋਂ ਸੇਵਾਮੁਕਤ ਮੁਲਾਜ਼ਮ ਹੈ। ਪਤੀ ਨਾਲ ਚੱਲ ਰਹੇ ਝਗੜੇ ਦਾ ਫਾਇਦਾ ਉਠਾਉਂਦੇ ਹੋਏ ਜਸਮੇਲ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ। ਬਾਅਦ ਵਿਚ ਉਸ ਨੇ ਸਰੀਰਕ ਸਬੰਧ ਬਣਾਏ। ਉਹ ਕਈ ਵਾਰ ਉਸ ਤੋਂ ਲੱਖਾਂ ਰੁਪਏ ਲੈ ਚੁੱਕਾ ਹੈ।
ਵਿਆਹ ਕਰਨ ਤੋਂ ਇਨਕਾਰ
ਉਸ ਦਾ ਪਿਛਲੇ 5 ਸਾਲਾਂ ਤੋਂ ਔਰਤ ਨਾਲ ਸਬੰਧ ਚੱਲ ਰਿਹਾ ਸੀ। ਅਖੀਰ ਜਦੋਂ ਔਰਤ ਨੇ ਜਸਮੇਲ ਸਿੰਘ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾਇਆ ਤਾਂ ਉਹ ਪਿੱਛੇ ਹਟ ਗਿਆ। ਬਾਅਦ ਵਿੱਚ ਉਸਨੇ ਇੱਕ ਹੋਰ ਔਰਤ ਨਾਲ ਵਿਆਹ ਕਰ ਲਿਆ। ਪੁਲਿਸ ਥਾਣਾ ਕੂੰਮਕਲਾਂ ਨੇ ਔਰਤ ਦਾ ਮੈਡੀਕਲ ਕਰਵਾ ਕੇ ਜਸਮੇਲ ਸਿੰਘ ਵਾਸੀ ਸ਼ਿਮਲਾਪੁਰੀ ਗਿੱਲ ਰੋਡ ਦੇ ਖ਼ਿਲਾਫ਼ ਧਾਰਾ 376, 420 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।