Politics
ਸੁਖਬੀਰ ਬਾਦਲ ਕੈਨੇਡਾ ਤੇ ਭਾਰਤ ਵਿਵਾਦ ‘ਤੇ ਬਿਆਨ, ਕਿਹਾ ਲੱਖਾਂ ਰੁਪਏ ਲਗਾ ਨੌਜਵਾਨਾ ਨੇ ਵਿਦੇਸ਼ਾਂ ਚ ਕਰਵਾਈ ਐਡਮਿਸ਼ਨ

ਪਟਿਆਲਾ 25ਸਤੰਬਰ 2023: ਅੱਜ ਸੁਖਬੀਰ ਸਿੰਘ ਬਾਦਲ ਪਟਿਆਲਾ ਪਹੁੰਚੇ ਹਨ, ਜਿਥੇ ਓਹਨਾ ਨੇ ਕੈਨੇਡਾ ਤੇ ਭਾਰਤ ਵਿਵਾਦ ਤੇ ਚਿੰਤਾ ਜਤਾਈ ਹੈ| ਓਹਨਾ ਕਿਹਾ ਕਿ ਇਹ ਬਹੁਤ ਵੱਡਾ ਮਸਲਾ ਹੈ, ਕਿ ਨੌਜਵਾਨਾਂ ਨੇ ਲੱਖਾਂ ਰੁਪਏ ਲਗਾ ਕੇ ਕੈਨੇਡਾ ਚ ਐਡਮਿਸ਼ਨ ਕਾਰਵਾਈ ਸੀ ਤਿਆਰੀਆਂ ਮੁਕੱਮਲ ਹੋ ਗਈਆਂ ਸੀ ਲੇਕਿਨ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ ਜਿਸ ਨਾਲ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬਿਮਾਰ ਬਜ਼ੁਰਗਾਂ ਦਾ ਹਾਲਚਾਲ ਪੁੱਛਣ ਆਉਣਾ ਸੀ ਲੇਕਿਨ ਉਹ ਨਹੀਂ ਆ ਪਾ ਰਹੇ ਇਸ ਉਪਰ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਸਾਰੇ ਸੂਬਿਆਂ ਚੋ ਪੰਜਾਬ ਜਿਆਦਾ ਕਰਜੇ ਦੀ ਮਾਰ ਝੱਲ ਰਿਹਾ ਹੈ |
1.5 ਸਾਲ ਇਸ ਸਰਕਾਰ ਨੇ 50,000 ਕਰੋੜ ਦਾ ਕਰਜਾ ਲੈ ਲਿਆ ਹੈ ਆਉਣ ਵਾਲੇ ਸਮ੍ਹੇ ਚ ਜੋ ਹਲਾਤ ਪਾਕਿਸਤਾਨ ਦੇ ਨੇ ਓਹੀ ਹਲਾਤ ਪੰਜਾਬ ਦੇ ਬਣਨਗੇ ਅਗਲੇ 2 ਤੋਂ 3 ਸਾਲ ਤੱਕ ਮੁਲਾਜਮਾਂ ਨੂੰ ਤਨਖਵਾ ਦੇਣ ਵਾਸਤੇ ਪੈਸੇ ਤਕ ਨਹੀਂ ਹੋਣਗੇ ਇਸ ਸਰਕਾਰ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਹੈ ਜਿਹੜਾ ਕਰਜਾ ਇਨ੍ਹਾਂ ਨੇ ਲਿਆ ਹੈ ਉਹ ਕਰਜਾ ਹੁਣ ਕੌਣ ਮੋੜੇਗਾ ਓਥੇ ਹੀ ਰਾਘਵ ਚੱਢਾ ‘ਤੇ ਪਰਿਣੀਤੀ ਚੋਪੜਾ ਦੇ ਵਿਆਹ ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਤੋਂ ਵੱਡੇ ਅਫਸਰ ਉੱਥੇ ਇੰਤਜ਼ਾਮ ਕਰਨ ਲਈ ਗਏ ਹਨ ਉੱਥੇ ਰਾਜਸਥਾਨ ਦੇ ਵਿੱਚ 2 ਵੱਡੇ ਪੈਲੇਸਬੁੱਕ ਕੀਤੇ ਗਏ ਨੇ ਲੋਕਾਂ ਦੇ ਇੰਤਜ਼ਾਮ ਲਈ ਅਸੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਥੇ ਦੋ ਤੋਂ ਤਿੰਨ ਦਿਨ ਦਾ ਖਰਚਾ 10 ਤੋਂ 15 ਕਰੋੜ ਰੁਪਏ ਹੈ ਇਹ ਆਇਆ ਕਿੱਥੋਂ ਹੈ?ਕਿ ਇਹ ਖਜ਼ਾਨੇ ਦੇ ਵਿੱਚੋਂ ਦਿੱਤਾ ਜਾ ਰਿਹਾ ਹੈ|