Connect with us

Punjab

ਚੰਡੀਗੜ੍ਹ ‘ਚ ਬਣਾਏ ਜਾਣਗੇ 9 ਮਾਡਲ ਟੀਕਾਕਰਨ ਕੇਂਦਰ

Published

on

21 ਅਕਤੂਬਰ 2023: ਚੰਡੀਗੜ੍ਹ ਵਿੱਚ ਨੌਂ ਥਾਵਾਂ ’ਤੇ ਨਵੇਂ ਮਾਡਲ ਟੀਕਾਕਰਨ ਕੇਂਦਰ ਬਣਾਏ ਜਾ ਰਹੇ ਹਨ। ਇਸ ਵਿੱਚ ਛੋਟੇ ਬੱਚਿਆਂ ਦੇ ਖੇਡਣ ਲਈ ਵੱਖਰੀ ਥਾਂ ਬਣਾਈ ਜਾਵੇਗੀ। ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਵੀ ਵਿਸ਼ੇਸ਼ ਪ੍ਰਬੰਧ ਹੋਣਗੇ। ਬੱਚਿਆਂ ਦੇ ਟੀਕਾਕਰਨ ਨੂੰ ਵਧਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਦੇ ਸਰਕਾਰੀ ਕੇਂਦਰਾਂ ‘ਤੇ ਇਹ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।