Punjab
VIP ਦਰਸ਼ਨਾਂ ਲਈ ਮਾਤਾ ਚਿੰਤਪੁਰਨੀ ਦਰਬਾਰ ‘ਚ ਰੱਖੀ ਫੀਸ
2 ਨਵੰਬਰ 2023: ਮਾਤਾ ਚਿੰਤਪੁਰਨੀ ਦਰਬਾਰ ਵਿੱਚ ਵੀਆਈਪੀ ਦਰਸ਼ਨਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਦਰਅਸਲ ਮਾਤਾ ਚਿੰਤਪੁਰਨੀ ਦਰਬਾਰ ਵਿੱਚ ਵੀ.ਆਈ.ਪੀ. ਦਰਸ਼ਨਾਂ ਲਈ 1100 ਰੁਪਏ ਫੀਸ ਰੱਖੀ ਗਈ ਸੀ, ਜਿਸ ’ਤੇ ਲੋਕਾਂ ਨੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਸ਼੍ਰੀ ਸ਼ਿਵ ਸ਼ੰਕਰ ਬਾਬਾ, ਮੁੱਖ ਸੇਵਾਦਾਰ, ਮੰਦਰ ਬਾਬਾ ਬਾਲਕ ਨਾਥ ਗ੍ਰਾਮ ਭਵਾਨੀਪੁਰ ਬਿੱਟਾਂ ਨੇ ਕਿਹਾ ਹੈ ਕਿ ਹਿਮਾਚਲ ਸਰਕਾਰ ਜਲਦ ਹੀ ਉਕਤ ਫੀਸ ਨੂੰ ਰੱਦ ਕਰੇ ਅਤੇ ਮਹਾਮਾਈ ਦੇ ਦਰਬਾਰ ਵਿੱਚ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੁਰਸਿਮਰਨ ਸਿੰਘ ਮੰਡ ਨੇ ਲਾਈਵ ਹੋ ਕੇ ਇਸ ਫੈਸਲੇ ‘ਤੇ ਹਿਮਾਚਲ ਪ੍ਰਦੇਸ਼ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ, ਉਸ ਤੋਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਮ ਜਨਤਾ ਅਜਿਹੇ ਫੈਸਲਿਆਂ ਨੂੰ ਕਦੇ ਵੀ ਪਸੰਦ ਨਹੀਂ ਕਰਦੀ।