Connect with us

Punjab

ਅਜਨਾਲਾ ਦੀ ਸਿਆਸਤ ਚ ਹੋਈ ਹਲਚਲ, ਰਾਜਬੀਰ ਕੌਰ ਚਾਹਲ AAP ‘ਚ ਹੋਈ ਸ਼ਾਮਲ

Published

on

ਅਜਨਾਲ਼ਾ ਤੋਂ ਕੌਂਸਲਰ ਰਾਜਬੀਰ ਕੌਰ ਚਾਹਲ ਭਾਜਪਾ ਛੱਡਕੇ ਆਮ ਆਦਮੀ ਪਾਰਟੀ ‘ਚ ਸ਼ਾਮਲ

ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਾਰਟੀ ਚ ਕੀਤਾ ਗਿਆ ਸ਼ਾਮਲ

16 ਨਵੰਬਰ 2023: ਅਜਨਾਲਾ ਦੀ ਸਿਆਸਤ ਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ ਜਦ ਅਜਨਾਲਾ ਦੀ ਕੌਂਸਲਰ ਰਾਜਬੀਰ ਕੌਰ ਚਾਹਲ ਬੀਜੇਪੀ ਨੂੰ ਛੱਡ ਕੇ ਵਾਪਸ ਆਮ ਆਦਮੀ ਪਾਰਟੀ ਚ ਹੋਈ ਸ਼ਾਮਿਲ ਹੋਏ ਜਿਨ੍ਹਾਂ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਗ੍ਰਹਿ ਵਿਖੇ ਪਹੁੰਚੇ ਕੌਂਸਲਰ ਰਾਜਵੀਰ ਕੌਰ ਚਾਹਲ ਅਤੇ ਉਹਨਾਂ ਦੇ ਪਰਿਵਾਰ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਾਰਟੀ ਚ ਸ਼ਾਮਲ ਕੀਤਾ ਗਿਆ|

ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਦੇ ਕੌਂਸਲਰ ਰਾਜਬੀਰ ਕੌਰ ਜੋ ਕਿ ਪਿਛਲੇ ਦਿਨੀ ਕੁਛ ਕਾਰਨਾ ਕਰਕੇ ਬੀਜੇਪੀ ਚ ਚਲੇ ਗਏ ਸਨ ਤੇ ਅੱਜ ਫਿਰ ਵਾਪਸ ਉਹਨਾਂ ਦੀ ਘਰ ਵਾਪਸੀ ਹੋਈ ਹੈ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੂੰ ਵਿਸ਼ਵਾਸ ਦਵਾਉਦੇ ਹਾਂ ਕਿ ਉਹਨਾਂ ਨੂੰ ਬਣਦਾ ਹੋਇਆ ਮਾਣ ਸਰਕਾਰ ਪਾਰਟੀ ਵਿੱਚ ਦਿੱਤਾ ਜਾਵੇਗਾ|

ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਇਸ ਮੌਕੇ ਤੇ ਕੌਂਸਲਰ ਰਾਜਬੀਰ ਕੌਰ ਚਾਹਲ ਨੇ ਕਿਹਾ ਕਿ ਅਸੀਂ ਮੰਤਰੀ ਸਾਹਿਬ ਦੀਆਂ ਵਿਕਾਸ ਪ੍ਰਤਿਨਿਤੀਆਂ ਨੂੰ ਵੇਖਦੇ ਹੋਏ ਵਾਪਸ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ ਤੇ ਉਨਾਂ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਪਾਰਟੀ ਦੀ ਸੇਵਾ ਅਸੀਂ ਆਪਣੇ ਮਨ ਨਾਲ ਲਗਾ ਕੇ ਕਰਾਂਗੇ ਅਤੇ ਸ਼ਹਿਰ ਦਾ ਵਿਕਾਸ ਕਰਾਉਣ ਲਈ ਆਮ ਆਦਮੀ ਪਾਰਟੀ ਨੂੰ ਮੋਹੀ ਬਣਾਵਾਂਗੇ|