Connect with us

Uncategorized

ਬਹਾਦਰੀ ਦੀ ਦਾਸਤਾਨ : ਮਸਤਾਨੇ, ਮੁਗਲਾਂ ਦਾ ਪਤਨ, ਖ਼ਾਲਸਾ ਰਾਜ ਦੀ ਸਥਾਪਨਾ, ਦੇਖੋ ਹੁਣ ਚੌਪਾਲ ‘ਤੇ..

Published

on

16 ਨਵੰਬਰ 2023: ਸਿੱਖ ਇਤਿਹਾਸ ਤੇ ਬਣੀ ਫਿਲਮ “ਮਸਤਾਨੇ” ਦੀ ਕਹਾਣੀ 1739 ਵਿੱਚ ਬਦਲਦੇ ਭਾਰਤ ਦੀ ਪਿੱਠਭੂਮੀ ਵਿੱਚ ਉਭਰਦੀ ਹੈ। ਅਸਲ ਘਟਨਾਵਾਂ ਤੋਂ ਪ੍ਰੇਰਿਤ, ਇਹ ਫਿਲਮ ਇਸ ਗੱਲ ਦੀ ਅਸਲ ਕਹਾਣੀ ਦੱਸਦੀ ਹੈ ਕਿ ਕਿਵੇਂ ਸਿੱਖ, ਮੁਗਲ ਸਾਮਰਾਜ ਦੇ ਪਤਨ ਅਤੇ ਨਾਦਰ ਸ਼ਾਹ ਦੇ ਸ਼ਾਸ਼ਨ ਦੌਰਾਨ ਦਲੇਰ ਯੋਧਿਆਂ ਵਿੱਚ ਬਦਲ ਗਏ। ਇਸ ਫ਼ਿਲਮ ਵਿਚ ਪੰਜ ਆਮ ਆਦਮੀ ਹਨ ਜਿਨ੍ਹਾਂ ਵਿਚ ਤਰਸੇਮ ਜੱਸੜ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ ਅਤੇ ਗੁਰਪ੍ਰੀਤ ਘੁੱਗੀ ਸ਼ਾਮਲ ਹਨ। ਨਿਰਦੇਸ਼ਕ ਸ਼ਰਨ ਆਰਟ ਦੀ ਕੁਸ਼ਲ ਛੋਹ ਦੁਆਰਾ ਲਿਆਂਦਾ ਹਰ ਪਾਤਰ ਜੀਵਨ ਵਿੱਚ ਸਿੱਖ ਬਹਾਦਰੀ ਦਾ ਪ੍ਰਤੀਕ ਬਣ ਜਾਂਦਾ ਹੈ। ਤਰਸੇਮ ਜੱਸੜ ਦਾ ਜ਼ਹੂਰ, ਇੱਕ ਚਲਾਕ ਅਤੇ ਗੁਰਪ੍ਰੀਤ ਘੁੱਗੀ ਨੇ ਸਿੱਖ ਕਦਰਾਂ-ਕੀਮਤਾਂ ਨਾਲ ਡੂੰਘੇ ਜੁੜੇ ਹੋਏ ਇੱਕ ਫਕੀਰ, ਕਲੰਦਰ ਦਾ ਸੂਖਮ ਚਿਤਰਣ ਵਾਲਾ ਕਿਰਦਾਰ ਨਿਭਾਇਆ ਹੈ।

ਫਿਲਮ ਮੁਗਲ ਸਾਮਰਾਜ ਅਤੇ ਨਾਦਰ ਸ਼ਾਹ ਦੇ ਦੁਆਰਾ ਮਚਾਈ ਲੁੱਟ ਨੂੰ ਦਰਸਾਉਂਦੀ ਹੈ, ਜਿਸ ਵਿਚ ਨਾਦਰ ਸ਼ਾਹ ਦੇ ਕਿਰਦਾਰ ਨੂੰ ਰਾਹੁਲ ਦੇਵ ਦੁਆਰਾ ਦ੍ਰਿੜਤਾ ਨਾਲ ਨਿਭਾਇਆ ਗਿਆ ਹੈ। ਉਸ ਦਾ ਕਿਰਦਾਰ ਦਿਖਾਉਂਦਾ ਹੈ ਕਿ ਉਹ ਇੱਕ ਫਾਰਸੀ ਰਾਜਾ ਹੈ ਜੋ ਹਮਲਾ ਕਰਕੇ ਲੁੱਟਾਂ ਖੋਹਾਂ ਕਰਦਾ ਹੈ, ਔਰਤਾਂ ਨੂੰ ਕੈਦ ਕਰਕੇ ਲੈ ਜਾਂਦਾ ਹੈ । ਕਲੰਦਰ ਦੁਆਰਾ ਦਿਖਾਏ ਰਸਤੇ ਤੇ, ਆਮ ਲੋਕ, ਆਮ ਲੋਕਾਂ ਤੋਂ ਸ਼ਕਤੀਸ਼ਾਲੀ ਯੋਧਿਆਂ ਵਿੱਚ ਬਦਲ ਜਾਂਦੇ ਹਨ। “ਮਸਤਾਨੇ” ਦਰਸ਼ਕਾਂ ਨੂੰ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਏ ਨੂੰ ਦੇਖਣ ਲਈ ਸੱਦਾ ਦਿੰਦੀ ਹੈ, ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਮਾਰਸ਼ਲ ਡਿਸਪਲੇਅ ਦੇ ਨਾਲ ਸ਼ਾਨਦਾਰ ਪਲ ਫਿਲਮਾਏ ਗਏ ਹਨ ਜੋ ਦਰਸ਼ਕਾਂ ਨੂੰ ਵੀ ਸਾਹਸ ਅਤੇ ਲਚਕੀਲੇਪਣ ਦੀ ਗਾਥਾ ਵਿੱਚ ਸ਼ਾਮਲ ਕਰਦੇ ਹਨ।

ਸਿੱਖ ਭਾਵਨਾ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ, “ਮਸਤਾਨੇ” ਇਸ ਪਰਿਵਰਤਨਸ਼ੀਲ ਦੌਰ ਦੌਰਾਨ ਭਾਰਤ ਦੇ ਵਿਸ਼ਾਲ ਇਤਿਹਾਸਕ ਦ੍ਰਿਸ਼ ਦੀ ਵੀ ਪੜਤਾਲ ਕਰਦੀ ਹੈ। ਫਿਲਮ ਦਾ ਸੰਗੀਤ, ਮੁਗਲ ਪ੍ਰਭਾਵ ਅਤੇ ਸਿੱਖ ਧੁਨਾਂ ਦਾ ਮਿਸ਼ਰਣ ਹੈ, ਜੋ ਕਹਾਣੀ ਸੁਣਾਉਣ ਦਾ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਨੁਭਵ ਦਿੰਦਾ ਹੈ। ਸਿਮੀ ਚਾਹਲ ਦਾ ਕਿਰਦਾਰ ਨੂਰ, ਤੇ ਜ਼ਹੂਰ ਦਾ ਪਿਆਰ, ਕਹਾਣੀ ਵਿੱਚ ਇੱਕ ਨਿੱਜੀ ਛੋਹ ਛੱਡ ਦਾ ਹੈ। ਇਹ ਫ਼ਿਲਮ ਨਾ ਸਿਰਫ ਸਿੱਖਾਂ ਦੀ ਮਾਰਸ਼ਲ ਸ਼ਕਤੀ ਨੂੰ ਦਿਖਾਉਂਦੀ ਹੈ, ਬਲਕਿ ਇਤਿਹਾਸਕ ਪਿਛੋਕੜ ਦੇ ਵਿਰੁੱਧ ਵਿਅਕਤੀਗਤ ਕਹਾਣੀਆਂ ਨੂੰ ਵੀ ਸ਼ਾਮਲ ਕਰਦੀ ਹੈ।

ਚੌਪਾਲ ਦੇ ਚੀਫ ਕੰਟੈਂਟ ਅਫਸਰ ਨਿਤਿਨ ਗੁਪਤਾ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ, “ਮਸਤਾਨੇ” ਪੰਜਾਬੀ ਫਿਲਮਾਂ ਲਈ ਇੱਕ ਮਾਣ ਵਾਲਾ ਕਦਮ ਹੈ, ਇੱਕ ਮਨਮੋਹਕ ਕਹਾਣੀ ਨਾਲ ਪੁਰਾਣੀਆਂ ਸੋਚਾਂ ਦੇ ਜਾਲ਼ ਨੂੰ ਤੋੜਦੀ ਹੈ ਜੋ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਸਿੱਖ ਰਾਜ ਦੇ ਉਭਾਰ ਅਤੇ ਨਾਦਰ ਸ਼ਾਹ ਦੇ ਅਧੀਨ ਮੁਗਲਾਂ ਦੇ ਪਤਨ ਤੋਂ ਲੈ ਕੇ, ਇਹ ਫਿਲਮ ਭਾਰਤ ਦੇ ਇਤਿਹਾਸ ਬਾਰੇ ਨੂੰ ਸਾਰਿਆਂ ਨੂੰ ਜਾਣੂ ਕਰਵਾਉਂਦੀ ਹੈ। ਸਾਨੂੰ ਮਾਣ ਹੈ ਕਿ ਇਹ ਸ਼ਾਨਦਾਰ ਫਿਲਮ ਹੁਣ ਚੌਪਾਲ ‘ਤੇ ਪ੍ਰਸਾਰਿਤ ਹੋ ਰਹੀ ਹੈ, ਅਤੇ ਅਸੀਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਦੀ ਅਪੀਲ ਕਰਦੇ ਹਾਂ।

ਚੌਪਾਲ ਉੱਤੇ ਤੁਸੀਂ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਵੈੱਬ ਸੀਰੀਜ਼ ਅਤੇ ਫਿਲਮਾਂ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਦੇਖ ਸਕਦੇ ਹੋ । ਕੁਝ ਨਵੇਂ ਕੰਟੈਂਟ ਵਿੱਚ ਤੁਫੰਗ, ਸ਼ਿਕਾਰੀ, ਕਲੀ ਜੋਟਾ, ਕੈਰੀ ਆਨ ਜੱਟਾ 3, ਆਊਟਲਾਅ, ਪੰਛੀ ਅਤੇ ਹੋਰ ਬਹੁਤ ਸਾਰੀਆਂ ਸੀਰੀਜ਼ ਤੇ ਫ਼ਿਲਮਾਂ ਸ਼ਾਮਲ ਹਨ। ਚੌਪਾਲ ਤੇ ਤੁਸੀਂ ਫ਼ਿਲਮਾਂ ਵਿਗਿਆਪਨ-ਮੁਕਤ ਅਤੇ ਔਫਲਾਈਨ ਦੇਖ ਸਕਦੇ ਹੋ।ਤੁਸੀਂ ਇਸ ਤੇ ਇੱਕ ਤੋਂ ਵੱਧ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਦੇ ਸਾਰਾ ਸਾਲ ਅਸੀਮਤ ਮਨੋਰੰਜਨ ਦਾ ਆਨੰਦ ਲੈ ਸਕਦੇ ਹੋ ।