Punjab
ਅੰਮ੍ਰਿਤਸਰ ਵਿਖੇ ਅੱਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਈ.ਪੀ.ਐਸ (IGP) ਬਤੌਰ ਕਮਿਸ਼ਨਰ ਪੁਲਿਸ ਦਾ ਅਹੁਦਾ ਸੰਭਾਲਿਆ
ਇਸ ਮੌਕੇ ਅੱਜ ਉਹਨਾਂ ਵਲ ਪਰੇਡ ਦੀ ਸਲਾਮੀ ਲਈ ਗਈ
2004 ਪੰਜਾਬ ਕੈਡਰ ਦੇ ਆਈ ਪੀ ਐਸ ਗੁਰਪ੍ਰੀਤ ਭੁਲਰ ਨੇ ਸੰਭਾਲਿਆ ਪੁਲਿਸ ਕਮਿਸ਼ਨਰ ਦਾ ਅਹੁਦਾ
ਲਾਅ ਐਡ ਆਰਡਰ ਬਣਾਉਣ ਲਈ ਜਨਤਾ ਦਾ ਮੰਗਿਆ ਸਹਿਯੋਗ
ਇਸ ਮਹਾਨ ਧਰਤੀ ਉੱਤੇ ਲੋਕਲ ਮੀਡੀਆ ਦਾ ਮੈਂ ਸਵਾਗਤ ਕਰਦਾ ਹਾਂ
ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ
ਪੁਲਿਸ ਦਾ ਮੁੱਖ ਕੰਮ ਹੁੰਦਾ ਹੈ ਕਿ ਲਾ ਐਂਡ ਆਰਡਰ ਨੂੰ ਮੈਨਟੇਨ ਰੱਖਣਾ ਉਹ ਵੀ ਸਾਡਾ ਮੁੱਖ ਮਕਸਦ ਹੈ
ਅੰਮ੍ਰਿਤਸਰ 22 ਨਵੰਬਰ 2203: ਪੰਜਾਬ ਕੈਡਰ ਦੇ ਆਈ ਪੀ ਐਸ ਵਲੋ ਅੱਜ ਅੰਮ੍ਰਿਤਸਰ ਪਹੁੰਚ ਅਹੁਦਾ ਸੰਭਾਲਿਆ ਗਿਆ ਜਿਥੇ ਅੰਮ੍ਰਿਤਸਰ ਪੁਲਿਸ ਜਵਾਨਾ ਵਲੋ ਉਹਨਾ ਨੂੰ ਸਲਾਮੀ ਦਿੰਦਿਆ ਉਹਨਾ ਦਾ ਸਵਾਗਤ ਕੀਤਾ ਇਸ ਮੌਕੇ ਮੀਡੀਆ ਨੂੰ ਸੰਬੋਧਿਤ ਕਰਦਿਆ ਉਹਨਾ ਦੱਸਿਆ ਕਿ ਬਹੁਤ ਹੀ ਸੁਭਾਗਾ ਵਾਲੇ ਹਾਂ ਜੋ ਗੁਰੂਨਗਰੀ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਜਲਦ ਜਨਤਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਗੁਰੂਨਗਰੀ ਵਿਚ ਲਾਅ ਐਡ ਆਰਡਰ ਦੀ ਸਥਿਤੀ ਮਜਬੂਤ ਕੀਤੀ ਜਾਵੇਗੀ ਅਤੇ ਜਲਦ ਅਸੀ ਅੰਮ੍ਰਿਤਸਰ ਪੁਲਿਸ ਦੇ ਆਲਾ ਅਧਿਕਾਰੀਆ ਨਾਲ ਮੀਟਿੰਗ ਕਰ ਸਾਰਾ ਅਜੈਡਾ ਤਿਆਰ ਕੀਤਾ ਜਾਵੇਗਾ ਅਤੇ ਲੋਕਾ ਨੂੰ ਇਨਸਾਫ ਲੈਣ ਲਈ ਕਿਸੇ ਤਰਾ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਸੰਬਧੀ ਵਿਚ ਅਧਿਕਾਰੀਆ ਨੂੰ ਆਦੇਸ਼ ਜਾਰੀ ਕੀਤੇ ਜਾਣਗੇ।
ਉਣਾ ਕਿਹਾ ਕਿ ਸ਼ਹਿਰ ਦੇ ਵਿੱਚ ਮੁੱਖ ਮੁਸ਼ਕਿਲਾਂ ਟਰੈਫਿਕ ਨੂੰ ਲੈ ਕੇ ਆਉਂਦੀਆਂ ਹਨ ਜੋ ਇਸ ਵੱਲ ਵੀ ਧਿਆਨ ਦਿੱਤਾ ਜਾਵੇਗਾ। ਉਣਾ ਕਿਹਾ ਕਿ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪੁਲਿਸ ਦਾ ਸਹਿਯੋਗ ਦੋ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇੱਕ ਬਹਾਦਰ ਫੋਰਸ ਹੈ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਤੋਂ ਵੱਧ ਤੋਂ ਵੱਧ ਪੁਲਿਸ ਅਧਿਕਾਰੀ ਨਜ਼ਰ ਆਣ ਚਾਹੇ ਦਿਨ ਹੋਣ ਚਾਹੇ ਰਾਤ ਹੋ ਪੁਲਿਸ ਅਧਿਕਾਰੀ ਆਪਣੀ ਡਿਊਟੀ ਤੇ ਤੈਨਾਤ ਰਹਿਣ ਮੈਂ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਨ ਜਾ ਰਿਹਾ ਹਾਂ ਬਹੁਤ ਜਲਦੀ ਇਹ ਤੁਹਾਨੂੰ ਗਰਾਊਂਡ ਲੇਵਲ ਤੇ ਇਹ ਚੀਜ਼ਾਂ ਨਜ਼ਰ ਆਉਣਗੀਆਂ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦੋ ਮੁੱਖ ਗੱਲਾਂ ਹਨ ਇਕ ਨਸ਼ਾ ਤੇ ਇੱਕ ਕ੍ਰਾਈਮ ਜਿਸ ਨੂੰ ਲੈ ਕੇ ਅਸੀਂ ਪੂਰੀ ਤਨਦੇਹੀ ਨਾਲ ਇਸ ਦੇ ਖਿਲਾਫ ਡਟਾਂਗੇ। ਕਿਹਾ ਮੀਡੀਆ ਕੋ ਵੀ ਇਸਲਾਮ ਮਸ਼ਰਾ ਲਿੱਤਾ ਜਾਵੇਗਾ। ਮੀਡੀਆ ਦੇ ਸਹਿਯੋਗ ਨਾਲ ਹੀ ਅਸੀਂ ਪੰਜਾਬ ਚ ਨਸ਼ਾ ਮੁਕਤ ਕਰਾਂਗੇ ਤੇ ਕ੍ਰਾਈਮ ਤੇ ਕੰਟਰੋਲ ਕਰ ਸਕੀਏ। ਕਿਹਾ ਅਸੀਂ ਪਬਲਿਕ ਦੇ ਨੌਕਰ ਹਾਂ ਤੇ ਅਸੀਂ ਉਹਨਾਂ ਦੀ ਸੇਵਾ ਵਾਸਤੇ ਹੀ ਇੱਥੇ ਕੁਰਸੀਆਂ ਤੇ ਬਿਠਾਇਆ ਗਿਆ ਹੈ। ਜਿਹੜੇ ਪੁਲਿਸ ਅਧਿਕਾਰੀ ਪਬਲਿਕ ਨਾਲ ਸਹੀ ਤਰੀਕੇ ਨਾਲ ਤਾਲੁਕਾਤ ਨਹੀਂ ਰੱਖਦੇ ਉਹ ਅਧਿਕਾਰੀ ਕਦੇ ਕਾਮਯਾਬ ਨਹੀਂ ਹੁੰਦੀ ਮੈਂ ਤੇ ਸਾਡੀ ਸਾਰੀ ਟੀਮ ਪਬਲਿਕ ਦੀਆਂ ਮੁਸਕਿਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟਰੈਫਿਕ ਨੂੰ ਲੈ ਕੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਕੋਈ ਮੁਸ਼ਕਿਲ ਨਹੀਂ ਆਏਗੀ ਜਿਹੜੇ ਵੀ ਸ਼ਰਧਾਲੂ ਬਾਹਰੋਂ ਗੁਰੂ ਨਗਰੀ ਵਿੱਚ ਆਉਂਦੇ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗਿ।