Jalandhar
ਜਲੰਧਰ ‘ਚ ਆਏ ਕੋਰੋਨਾ ਦੇ 3 ਨਵੇਂ ਮਾਮਲੇ
ਜਲੰਧਰ, 18 ਅਪ੍ਰੈਲ: ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਕੋਵਿਡ-19 ਦੇ ਸ਼ਨੀਵਾਰ ਨੂੰ 3 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਪਤੀ, ਪਤਨੀ ਅਤੇ ਉਨ੍ਹਾਂ ਦਾ ਪੁੱਤਰ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਪਾਜ਼ਿਟਿਵ ਪਾਏ ਗਏ ਤਿੰਨੋ ਹੀ ਮਰੀਜ਼ ਬਸਤੀ ਦਾਨਿਸ਼ਮੰਦਾ ਸ਼੍ਰੀ ਗੁਰੂ ਰਵਿਦਾਸ ਨਗਰ ’ਚ ਪਾਜ਼ਿਟਿਵ ਪਾਏ ਗਏ ਵਿਅਕਤੀ ਦੇ ਰਿਸ਼ਤੇਦਾਰ ਹਨ। ਇਨ੍ਹਾਂ ਵਿਚ ਉਸਦੀ 32 ਸਾਲਾ ਭਾਣਜੀ, ਭਾਣਜੀ ਦਾ 42 ਸਾਲਾ ਪਤੀ ਅਤੇ 17 ਸਾਲਾ ਉਨ੍ਹਾਂ ਦਾ ਪੁੱਤਰ ਸ਼ਾਮਲ ਹੈ। ਦੱਸ ਦਈਏ ਹੁਣ ਜ਼ਿਲ੍ਹੇ ’ਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ।