Connect with us

Punjab

ਅੰਮ੍ਰਿਤਸਰ ਵਿਖੇ ਸ਼ਰਾਬੀ ਪੁਲੀਸ ਮੁਲਾਜ਼ਮ ਨੇ ਮਚਾਇਆ ਹੜਕਪ

Published

on

ਅੰਮ੍ਰਿਤਸਰ 25 ਦਸੰਬਰ 2023 :- ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਸੰਨ ਸਿਟੀ ਨਜ਼ਦੀਕ ਸਰਵ ਧਰਮ ਏਕਤਾ ਮੰਦਿਰ ਛੋਟਾ ਸ਼ਿਵਾਲਾ ਦਾ ਮਾਮਲਾ ਹੈ| ਜਿੱਥੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਵੱਲੋਂ ਨਸ਼ੇ ਦੀ ਹਾਲਤ ਵਿਚ ਗਾਲੀ ਗਲੋਚ ਕਰਦਿਆ ਮੰਦਿਰ ਪ੍ਰਬੰਧਕਾ ਤੇ ਪਿਸਤੋਲ ਤੱਕ ਤਾਨੀ ਅਤੇ ਨਸ਼ੇ ਵਿਚ ਬੇਸੁੱਧ ਮੁਲਾਜਮ ਦੀ ਪਿਸਤੋਲ ਵੀ ਉਥੇ ਹੀ ਡਿਗ ਪਈ ਜਿਸ ਸੰਬਧੀ ਮੰਦਿਰ ਪ੍ਰਧਾਨ ਭਰਤ ਭੂਸ਼ਣ ਅਤੇ ਉਸਦੇ ਪਰਿਵਾਰ ਮੈਂਬਰਾਂ ਦੱਸਿਆ ਕਿ ਆਏ ਦਿਨ ਕਾਲਾ ਸਿਪਾਹੀ ਸ਼ਰਾਬ ਵਿਚ ਮੰਦਿਰ ਵਿਚ ਉਹਨਾ ਦੀ ਫੁਲ ਵੇਚਣ ਵਾਲੀ ਬੇਟੀ ਨਾਲ ਗਾਲੀ ਗਲੋਚ ਕਰਦਾ ਹੈ ਅਤੇ ਜਦੋ ਉਸਨੂੰ ਰੋਕਿਆ ਤਾ ਉਸਨੇ ਪਿਸਤੋਲ ਕਢੀ ਅਤੇ ਨਸ਼ੇ ਦੀ ਬੇਸੁਧ ਹਾਲਤ ਵਿਚ ਇਹ ਪਿਸਤੋਲ ਡਿਗਣ ਤੇ ਉਹਨਾ ਵਲੋ ਮੌਕੇ ਤੇ ਪੁਲਿਸ ਨੂੰ ਬੁਲਾ ਹਥਿਆਰ ਸਮੇਤ ਇਸ ਸ਼ਰਾਬੀ ਪੁਲਿਸ ਮੁਲਾਜਮ ਨੂੰ ਪੁਲਿਸ ਹਵਾਲੇ ਕਰਦਿਆ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਥਾਣਾ ਮੌਹਕਮਪੁਰਾ ਦੀ ਪੁਲਿਸ ਦੇ ਐਸ ਐਚ ਉ ਵਲੋ ਫਿਲਹਾਲ ਇਸ ਮਾਮਲੇ ਸੰਬਧੀ ਤਫਤੀਸ਼ ਦਾ ਹਵਾਲਾ ਦਿਤਾ ਜਾ ਰਿਹਾ ਹੈ।