Connect with us

Punjab

ਲੁੱਟਾਂ ਖੋਹਾਂ ਕਰਨ ਵਾਲੇ ਇੱਕ ਔਰਤ ਤੇ ਚਾਰ ਮੁਲਜ਼ਮਾਂ ਸਣੇ ਕੀਤੇ ਕਾਬੂ

Published

on

1 ਜਨਵਰੀ 2024:  ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸਿਟੀ ਕੋਟਕਪੁਰ ਦੇ ਨਵ ਨਿਯੁਕਤ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਕੋਟਪਰਾ ਸ਼ਹਿਰ ਸਮੇਤ ਇਲਾਕੇ ਵਿੱਚ ਲੁੱਟ ਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾ ਪਾਸੋਂ ਲੁੱਟੇ ਹੋਏ ਚਾਰ ਮੋਬਾਇਲ ਫੋਨ ਇੱਕ ਐਕਟਵਾ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜੋ ਕਿ ਲੁੱਟੇ ਗਏ ਮੋਬਾਇਲ ਫੋਨਾਂ ਨੂੰ ਅੱਗੇ ਵੇਚਣ ਦਾ ਕੰਮ ਕਰਦੀ ਸੀ ਅਤੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਅਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾਵੇਗੀ।