Connect with us

National

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੜਿਆ ਕੇਜਰੀਵਾਲ ਦਾ ਸੰਦੇਸ਼

Published

on

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਜੇਲ ਤੋਂ ਕੇਜਰੀਵਾਲ ਵੱਲੋਂ ਭੇਜਿਆ ਸੰਦੇਸ਼ ਮੀਡੀਆ ਦੇ ਸਾਹਮਣੇ ਪੜ੍ਹਿਆ। ਉਨ੍ਹਾਂ ਨੇ ਸੰਦੇਸ਼ ਪੜ੍ਹਦਿਆਂ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਸੁਨੇਹਾ ਭੇਜਿਆ ਹੈ।

ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਲਿਖਿਆ ਸੰਦੇਸ਼ ਪੜ੍ਹਦਿਆਂ ਕਿਹਾ ਕਿ ਮੈਂ ਕਾਫੀ ਸੰਘਰਸ਼ ਕੀਤਾ ਹੈ, ਮੈਨੂੰ ਇਸ ਗ੍ਰਿਫਤਾਰੀ ਤੋਂ ਕੋਈ ਹੈਰਾਨੀ ਨਹੀਂ ਹੋਈ। ਮੇਰਾ ਜੀਵਨ ਆਪਣੇ ਆਪ ਵਿੱਚ ਇੱਕ ਸੰਘਰਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਲੋਹੇ ਦਾ ਬਣਿਆ ਹੈ ਅਤੇ ਬਹੁਤ ਮਜ਼ਬੂਤ ​​ਹੈ। ਮੈਂ ਭਾਵੇਂ ਅੰਦਰ ਹਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ।