Health
ਬੇਲ ਦਾ ਜੂਸ ਪੀਣ ਨਾਲ ਮਿਲਦੇ ਹਨ ਕਈ ਫਾਇਦੇ
ਬੇਲ ਜੂਸ ਦਾ ਠੰਡਾ ਪ੍ਰਭਾਵ ਹੁੰਦਾ ਹੈ। ਗਰਮੀਆਂ ‘ਚ ਬੇਲ ਦਾ ਰਸ ਪੀਣਾ ਪੇਟ ਲਈ ਫਾਇਦੇਮੰਦ ਹੁੰਦਾ ਹੈ।
ਗਰਮੀਆਂ ਦੇ ਦਿਨ ਆ ਗਏ ਹਨ। ਇਹ ਮੌਸਮ ਵਾਰ-ਵਾਰ ਪੇਟ ਦੀ ਸਿਹਤ ਨੂੰ ਪਰੇਸ਼ਾਨ ਕਰ ਸਕਦਾ ਹੈ। ਜੇਕਰ ਤੁਸੀਂ ਸਿਹਤਮੰਦ ਭੋਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਨਹੀਂ ਕਰ ਰਹੇ ਹੋ, ਤਾਂ ਗਰਮੀਆਂ ਵਿੱਚ ਬਦਹਜ਼ਮੀ, ਗੈਸ, ਦਸਤ, ਪੇਟ ਦਰਦ, ਪੇਟ ਵਿੱਚ ਗਰਮੀ, ਐਸੀਡਿਟੀ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਤੋਂ ਬਚਣ ਲਈ, ਤੁਹਾਨੂੰ ਕੁਝ ਅਜਿਹਾ ਖਾਣਾ ਚਾਹੀਦਾ ਹੈ, ਜਿਸ ਨਾਲ ਠੰਡਾ ਪ੍ਰਭਾਵ ਪਵੇ ਅਤੇ ਤੁਹਾਡੇ ਪੇਟ ਨੂੰ ਆਰਾਮ ਮਿਲੇ। ਗਰਮੀਆਂ ਦੇ ਮੌਸਮ ਵਿੱਚ ਬੇਲ ਦਾ ਸ਼ਰਬਤ ਪੀਣਾ ਪੇਟ ਲਈ ਫਾਇਦੇਮੰਦ ਹੁੰਦਾ ਹੈ| ਬੇਲ ਦੇ ਰਸ ਵਿੱਚ ਵਿਟਾਮਿਨ ਏ, ਸੀ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫੋਲੇਟ, ਫਾਈਬਰ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਬੇਲ ਦੇ ਰਸ ਦਾ ਇੱਕ ਕੱਪ ‘ਚ (240 ਮਿ.ਲੀ.) ਵਿੱਚ ਲਗਭਗ 60-70 ਕੈਲੋਰੀਆਂ ਹੁੰਦੀਆਂ ਹਨ।
ਪੇਟ ਲਈ ਬੇਲ ਦਾ ਜੂਸ ਪੀਣ ਦੇ ਕਈ ਹਨ ਫਾਇਦੇ, ਜਾਣੋ:
ਬੇਲ ਦਾ ਜੂਸ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਸ ‘ਚ ਮੌਜੂਦ ਫਾਈਬਰ ਪੇਟ ਦੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ|
ਬੇਲ ਦੇ ਰਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਐਸੀਡਿਟੀ ਨੂੰ ਘੱਟ ਕਰਦੇ ਹਨ।
ਬੇਲ ਦੇ ਜੂਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪੇਟ ਦੇ ਅਲਸਰ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ।
ਬੇਲ ਰਸ ਵਿੱਚ ਇੱਕ ਠੰਡਾ ਪ੍ਰਭਾਵ ਹੁੰਦਾ ਹੈ ਜੋ ਪੇਟ ਦੀ ਗਰਮੀ ਨੂੰ ਦੂਰ ਕਰਦਾ ਹੈ। ਨਾਲ ਹੀ ਇਹ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।
ਬੇਲ ਦੇ ਜੂਸ ਵਿੱਚ ਵਿਟਾਮਿਨ ਏ, ਸੀ ਅਤੇ ਬੀ6 ਹੁੰਦਾ ਹੈ ਜੋ ਪੇਟ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।