Punjab
ਨਵਜੋਤ ਕੌਰ ਸਿੱਧੂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
8 ਅਪ੍ਰੈਲ 2024: ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਹੈ। ਹਾਲ ਹੀ ‘ਚ ਯਮੁਨਾਨਗਰ ਦੇ ਇਕ ਹਸਪਤਾਲ ‘ਚ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ, ਜਿਸ ਦੀਆਂ ਤਸਵੀਰਾਂ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
ਸਿੱਧੂ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਕਿਹਾ, ”ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝਣ ਤੋਂ ਬਾਅਦ ਹਸਪਤਾਲ ਤੋਂ ਘਰ ਪਰਤ ਰਹੇ ਹਨ।” ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਹੈ ਕਿ ਡਾਕਟਰ ਨਵਜੋਤ ਕੌਰ ਫਿਰ ਤੋਂ ਆਪਣੇ ਪੈਰਾਂ ‘ਤੇ ਖੜ੍ਹੀ ਹੋ ਗਈ ਹੈ… ਉਹ ਆਰਾਮ ਕਰਨਗੇ। .ਡਾ. ਰੁਪਿੰਦਰ ਅਤੇ ਸਟਾਫ਼ ਦਾ ਬਹੁਤ ਬਹੁਤ ਧੰਨਵਾਦ..ਹਮੇਸ਼ਾ ਰਿਣੀ ਰਹਾਂਗੇ।”
ਨਵਜੋਤ ਕੌਰ ਪਿਛਲੇ 11 ਮਹੀਨਿਆਂ ਤੋਂ ਇੱਥੋਂ ਆਪਣਾ ਇਲਾਜ ਕਰਵਾ ਰਹੇ ਹਨ। ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਇਸ ਹਸਪਤਾਲ ਵਿੱਚ ਨਵਜੋਤ ਕੌਰ ਦੀ ਕੀਮੋਥੈਰੇਪੀ ਵੀ ਹੋਈ। ਨਵੰਬਰ 2023 ਵਿੱਚ ਇੱਕ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਪੀ.ਈ.ਟੀ. ਸਕੈਨ ਅਨੁਸਾਰ ਉਸ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ।