Connect with us

National

ਸਕੂਲੀ ਬੱਸ ਪਲਟਣ ਕਾਰਨ 6 ਬੱਚਿਆਂ ਦੀ ਮੌਤ ‘ਤੇ 15 ਗੰਭੀਰ ਜ਼ਖਮੀ

Published

on

HARYANA: ਮਹੇਂਦਰਗੜ੍ਹ ਦੇ ਕਨੀਨਾ ਦੇ ਪਿੰਡ ਉਨਹਾਨੀ ਨੇੜੇ ਸਕੂਲ ਬੱਸ ਪਲਟਣ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਮਹੇਂਦਰਗੜ੍ਹ ‘ਚ ਸਕੂਲੀ ਬੱਸ ਦੇ ਪਲਟ ਜਾਣ ਕਾਰਨ ਹੜਕੰਪ ਮਚ ਗਿਆ ਹੈ। ਇਸ ਭਿਆਨਕ ਹਾਦਸੇ ‘ਚ 6 ਬੱਚਿਆਂ ਦੀ ਮੌਤ ਹੋ ਗਈ ਅਤੇ 15 ਗੰਭੀਰ ਜ਼ਖਮੀ ਹੋ ਗਏ।

ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕੂਲ ਬੱਸ ਕਨੀਨਾ ਸਥਿਤ ਜੀਐਲਪੀ ਸਕੂਲ ਦੀ ਦੱਸੀ ਜਾਂਦੀ ਹੈ।

ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਗੰਭੀਰ ਜ਼ਖਮੀ ਬੱਚਿਆਂ ਨੂੰ ਰੇਵਾੜੀ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ। ਦੂਜੇ ਪਾਸੇ ਸੂਚਨਾ ਮਿਲੀ ਹੈ ਕਿ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਮਹੇਂਦਰਗੜ੍ਹ ਪਹੁੰਚਾਇਆ ਹੈ।