Punjab
ਹਾਦਸੇ ‘ਚ 17 ਸਾਲਾ ਨੌਜਵਾਨ ਦੀ ਹੋਈ ਮੌਤ, ਮਾਂ ਬਾਪ ਦਾ ਇੱਕਲੌਤਾ ਸੀ ਪੁੱਤ
PUNJAB : ਦੇਰ ਰਾਤ ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਰੇਲ ਓਵਰ ਬ੍ਰਿਜ ਦੇ ਉੱਪਰ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ 5 ਨੌਜਵਾਨ ਸਵਾਰ ਸਨ ਜਿਸ ਦੇ ਵਿੱਚੋਂ ਪਿੰਡ ਕਨਲਾ ਵਾਲੇ ਦੇ ਰਹਿਣ ਵਾਲੇ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ|
ਜਾਣਕਾਰੀ ਮੁਤਾਬਿਕ ਰਾਤ ਤਕਰੀਬਨ 10:30 ਵਜੇ ਦੇ ਕਰੀਬ ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਬਣੇ ਰੇਲ ਓਵਰ ਬ੍ਰਿਜ ਤੇ ਇੱਕ ਆਈ20 ਕਾਰ ਤੇਜ਼ ਰਫਤਾਰ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ | ਜਿਸ ਦੇ ਵਿੱਚੋਂ ਦੋ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਪਿੰਡ ਕਨਲਾ ਵਾਲੇ ਦੇ ਰਹਿਣ ਵਾਲੇ 17 ਸਾਲਾਂ ਨੌਜਵਾਨ ਦੀ ਮੌਤ ਹੋ ਗਈ।
ਦੱਸ ਦਈਏ ਕਿ ਮ੍ਰਿਤਕ ਮਾਂ ਬਾਪ ਦਾ ਇਕਲੌਤਾ ਪੁੱਤ ਸੀ ਅਤੇ +2 ਕਲਾਸ ਵਿੱਚ ਪੜ੍ਹਦਾ ਸੀ| ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਓਵਰ ਸਪੀਡ ਸੀ ਜਿਸ ਦੇ ਕਾਰਨ ਕਾਰ ਚਲਾਉਣ ਵਾਲਾ ਉਸ ਤੋਂ ਕੰਟਰੋਲ ਗਵਾ ਬੈਠਾ ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਤੋਂ ਮੋਟਰਸਾਈਕਲ ਤੇ ਆਪਣੇ ਦੋਸਤ ਦੇ ਨਾਲ ਬਾਜ਼ਾਰ ਜਾ ਰਿਹਾ ਇਹ ਕਹਿ ਕੇ ਨਿਕਲਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ| ਇੱਕ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਤਿੰਨ ਵੀ ਇਸ ਹਾਦਸੇ ਦੇ ਵਿੱਚ ਜਖਮੀ ਹੋਏ ਨੇ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।