News
ਚੌਲਾਂ ਦੀ ਕਿਣਕੀ ਹੇਠ ਲੁਕੋਏ ਬੀਅਰ ਦੇ 17,280 ਕੈਨਾਂ ਸਮੇਤ ਰਾਜਸਥਾਨੀ ਤਸਕਰ ਕਾਬੂ

ਘਨੌਰ, 28 ਅਪ੍ਰੈਲ: ਦੇਸ਼ ਭਰ ਚ ਲਾਕਡਾਊਨ ਦੇ ਚਲਦਿਆਂ ਕਿਥੇ ਪ੍ਰਸ਼ਾਸ਼ਨ ਵੱਲੋਂ ਸਖਤੀ ਨਾਲ ਲੋਕਾਂ ਨੂੰ ਘਰਾਂ ਚ ਰਹਿਣ ਲਈ ਕਿਹਾ ਹੋਇਆ ਹੈ ਓਥੇ ਹੀ ਸ਼ਰਾਬ ਦੇ ਕਾਲਾ ਕਾਰੋਬਾਰੀ ਇਸ ਮੌਕੇ ਵੀ ਸ਼ਰਾਬ ਦੀ ਤਸਕਰੀ ਚ ਰੁੱਝੇ ਹੋਏ ਹਨ। ਸੰਭੂ ਪੁਲਸ ਵੱਲੋਂ ਇੱਕ ਰਾਜਥਾਨੀ ਟਰੱਕ ਡਰਾਈਵਰ ਨੂੰ ਵੱਡੀ ਮਾਤਰਾ ਚ ਬੀਅਰ ਦੀ ਪੇਟੀਆਂ ਸ਼ਮਤ ਕਾੱਬੂ ਕੀਤਾ ਹੈ। ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਪ੍ਰੇਮ ਸਿੰਘ ਦੇ ਸਹਿਯੋਗ ਨਾਲ ਉਹ ਈ.ਟੀ.ਓ. ਜਗਦੇਵ ਸਿੰਘ ਸਰਵਾਰਾ ਅਤੇ ਸਮੇਤ ਪੁਲਸ ਪਾਰਟੀ ਦੇ ਨਾਲ ਇੱਕ ਵਿਸ਼ੇਸ਼ੀ ਮੁਖ਼ਬਰੀ ਤਹਿਤ ਪਿੰਡ ਸੰਭੂ ਖੁਰਦ ਵਿਖੇ ਨਾਕਾ ਲਗਾ ਕੇ ਖੜੇ ਸਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਪਵਨ ਕੁਮਾਰ ਪੁੱਤਰ ਦਰਿਆਈ ਲਾਲ ਵਾਸੀ ਪਿੰਡ ਤਿਲਵਾੜ ਥਾਣਾ ਰਾਮਗੜ੍ਹਜਿਲ੍ਹਾ ਅਲਵਰ (ਰਾਜਸਥਾਨ) ਟਰੱਕ ਨੰਬਰ WB – 59C 2986 ਵਿੱਚ ਬਿਨਾ ਕਿਸੇ ਬਿੱਲ ਅਤੇ ਪਰਮਿਟ ਦੇ ਭਾਰੀ ਮਾਤਰਾ ਵਿੱਚ ਬੀਅਰ ਦੀਆਂ ਪੇਟੀਆਂ ਘਨੋਰ ਸਾਈਡ ਵੱਲੋ ਲੈ ਕੇ ਆ ਰਿਹਾ ਸੀ। ਜਿਸਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ ਦੇਖਿਆ ਕਿ ਚੌਲਾਂ ਦੀ ਕਿਣਕੀ ਦੇ ਥੈਲਿਆਂ ਨਾਲ ਲੁਕਾ ਕੇ ਰੱਖੀਆਂ 720 ਪੇਟੀਆਂ ਬੀਅਰ ਮਾਰਕਾ ਜਿਨਸਬਰਗ ਯੂ ਟੀ ਚੰਡੀਗੜ੍ਹ (ਕੁੱਲ 17280 ਬੀਅਰ ਦੇ ਕੈਨ) ਬਰਾਮਦ ਕਿੱਤੇ। ਉਨ੍ਹਾਂ ਦੱਸਿਆ ਕੇ ਪੁਲਸ ਵੱਲੋਂ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।