National
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਰਾਮਲਲਾ ਦੇ ਦਰਸ਼ਨ
AYODHYA: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਮ ਮੰਦਿਰ ਦੇ ਦਰਸ਼ਨਾਂ ਲਈ ਬੁੱਧਵਾਰ ਯਾਨੀ 1 MAY ਨੂੰ ਅਯੁੱਧਿਆ ਜਾਣਗੇ। ਰਾਸ਼ਟਰਪਤੀ ਭਵਨ ਨੇ ਇਹ ਜਾਣਕਾਰੀ ਦਿੱਤੀ।
ਨਵੇਂ ਮੰਦਿਰ ਬਣੇ ਤੋਂ ਬਾਅਦ ਰਾਸ਼ਟਰਪਤੀ ਪਹਿਲੀ ਵਾਰ ਰਾਮਲਲਾ ਜੀ ਦੇ ਦਰਸ਼ਨ ਕਰਨਗੇ | ਮੰਦਿਰ ਦੀ ਪਵਿੱਤਰ ਰਸਮ 22 ਜਨਵਰੀ ਨੂੰ ਰੱਖੀ ਗਈ ਸੀ। ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 1 ਮਈ ਨੂੰ ਅਯੁੱਧਿਆ ਦਾ ਦੌਰਾ ਕਰਨਗੇ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ ਵਿੱਚ ਕਿਹਾ, “ਅਯੁੱਧਿਆ ਵਿੱਚ ਆਪਣੇ ਠਹਿਰਾਅ ਦੌਰਾਨ, ਰਾਸ਼ਟਰਪਤੀ ਸ਼੍ਰੀ ਹਨੂਮਾਨ ਗੜ੍ਹੀ ਮੰਦਰ, ਪ੍ਰਭੂ ਸ਼੍ਰੀ ਰਾਮ ਮੰਦਰ ਅਤੇ ਕੁਬੇਰ ਟੀਲਾ ਦੇ ਦਰਸ਼ਨ ਕਰਨਗੇ ਅਤੇ ਆਰਤੀ ਵਿੱਚ ਹਿੱਸਾ ਲੈਣਗੇ|