Jalandhar
ਜਲੰਧਰ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਦੀ ਹੋਈ ਪੁਸ਼ਟੀ, ਪੀੜਤਾਂ ਦੀ ਗਿਣਤੀ ਹੋਈ 80
ਜਲੰਧਰ, 28 ਅਪ੍ਰੈਲ (ਪਰਮਜੀਤ ਰੰਗਪੁਰੀਆ): ਜਲੰਧਰ ‘ਚ ਕੋਰੋਨਾ ਦੇ 2 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਹੁਣ ਗਿਣਤੀ 80 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਮਰੀਜ਼ ਜਵਾਲਾ ਨਗਰ ਦੀ ਰਹਿਣ ਵਾਲੀ 46 ਸਾਲ ਦੀ ਔਰਤ ਪਹਿਲਾਂ ਪਾਜ਼ੀਟਿਵ ਆਈ ਮਹਿਲਾ ਦੀ ਨੂੰਹ ਹੈ ਅਤੇ ਇਕ 12 ਸਾਲ ਦਾ ਬੱਚਾ ਹੈ, ਜੋ ਇਲਾਜ ਦੌਰਾਨ ਮਰਨ ਵਾਲੇ ਪ੍ਰਵਾਸੀ ਵਿਅਕਤੀ ਦੇ ਸੰਪਰਕ ‘ਚ ਆਇਆ ਸੀ। ਜਿਸ ਤੋਂ ਬਾਅਦ ਸ਼ਹਿਰ ਦੇ ਲੋਕਾਂ ‘ਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਹਿਰ ‘ਚ ਵੱਧਦੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।