Connect with us

Uncategorized

ਹੀਟਵੇਵ ਤੋਂ ਬਚਣ ਲਈ ਅਪਣਾਓ ਇਹ 10 ਘਰੇਲੂ ਉਪਾਅ

Published

on

HEATWAVE ALERT :  ਭਾਰਤ ਵਿਚ ਲਗਾਤਾਰ ਹੀਟਵੇਵ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਇਸ ਵਾਰ ਮੌਸਮ ਵਿਭਾਗ ਨੇ ਭਿਆਨਕ ਗਰਮੀ ਅਤੇ ਖਤਰਨਾਕ ਹੀਟ ਵੇਵ ਦੀ ਸੰਭਾਵਨਾ ਜਤਾਈ ਹੈ। ਅਜਿਹੇ ‘ਚ ਹਰ ਕਿਸੇ ਨੂੰ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਮਹਿੰਗੀ ਸਾਬਤ ਹੋ ਸਕਦੀ ਹੈ। ਅਜਿਹੇ ਵਿਚ ਸਾਨੂੰ ਕੁੱਝ ਉਪਾਅ ਅਪਣਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਹੀਟਵੇਵ ਤੋਂ ਬਚ ਸਕੀਏ

ਰਮੀ ਤੋਂ ਬਚਣ ਲਈ ਜਾਣੋ ਇਹ ਤਰੀਕੇ

1 ਧੁੱਪ ਵਿਚ ਜਾਣ ਤੋਂ ਪਰਹੇਜ ਕਰੋ।
2 ਜ਼ਿਆਦਾ ਤੋਂ ਜ਼ਿਆਦਾ ਤੇ ਬਾਰ ਬਾਰ ਪਾਣੀ ਪੀਓ।
3 ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪਰਹੇਜ਼ ਕਰੋ।
4 ਸ਼ਰਾਬ, ਚਾਹ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਤੋਂ ਪਰਹੇਜ਼ ਕਰੋ, ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ।
5 ਬਾਹਰ ਜਾਣ ਸਮੇਂ ਟੋਪੀ ਜਾਂ ਛੱਤਰੀ ਦੀ ਵਰਤੋਂ ਕਰੋ ਅਤੇ ਆਪਣੇ ਸਿਰ, ਗਰਦਨ, ਚਿਹਰੇ ਅਤੇ ਅੰਗਾਂ ‘ਤੇ ਸਿੱਲ੍ਹੇ ਕੱਪੜੇ ਦੀ ਵਰਤੋਂ ਕਰੋ।
6 ਯਾਤਰਾ ਦੌਰਾਨ, ਆਪਣੇ ਨਾਲ ਪਾਣੀ ਲੈ ਕੇ ਜਾਓ।
7 ਓ.ਆਰ.ਐਸ., ਘਰੇਲੂ ਡ੍ਰਿੰਕ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦੀ ਵਰਤੋਂ ਕਰੋ।
8 ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਾਓ।
9 ਜੇ ਤੁਸੀਂ ਬੇਹੋਸ਼ ਜਾਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਰੰਤ ਡਾਕਟਰ ਨੂੰ ਦਿਖਾਓ।
10.ਗਰਮ ਚੀਜ਼ਾਂ ਤੋਂ ਪਰਹੇਜ ਕਰੋ |