National
ਟਾਇਲਟ ‘ਚ ਮਿਲੇ ਟਿਸ਼ੂ ਪੇਪਰ ਤੇ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
INDIGO FLIGHT : ਮੰਗਲਵਾਰ 29 ਮਈ ਨੂੰ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ 6E2211 ਨੂੰ ਅਚਾਨਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ| ਫਲਾਈਟ ਦੇ ਟਾਇਲਟ ‘ਚ ਮਿਲੇ ਟਿਸ਼ੂ ਪੇਪਰ ਤੇ ਲਿੱਖ ਕੇ ਧਮਕੀ ਦਿੱਤੀ ਗਈ ਜਿਸ ਕਾਰਨ ਇਸ ਤੋਂ ਬਾਅਦ ਫਲਾਈਟ ‘ਚ ਬੰਬ ਅਲਰਟ ਕਾਰਨ ਹਫੜਾ ਦਫੜੀ ਮਚ ਗਈ । ਬੰਬ ਦੀ ਧਮਕੀ ਕਾਰਨ ਦਿੱਲ੍ਹੀ ਏਅਰਪੋਰਟ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ|
ਧਮਕੀ ਮਿਲਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਕਈ ਯਾਤਰੀਆਂ ਨੇ ਛਾਲ ਵੀ ਮਾਰੀ| ਫਿਲਹਾਲ ਸਾਰੇ ਯਾਤਰੀ ਸੁਰਖਿਅਤ ਹਨ |
ਕਿਵੇਂ ਦਿੱਤੀ ਗਈ ਧਮਕੀ
ਇਸ ਸਬੰਧ ਵਿੱਚ ਸੀਆਈਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਦਿੱਲੀ ਹਵਾਈ ਅੱਡੇ ’ਤੇ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ (6E2211) ਦੇ ਟਾਇਲਟ ਵਿੱਚ ਇੱਕ ਟਿਸ਼ੂ ਪੇਪਰ ਜਿਸ ’ਤੇ ‘ਬੰਬ’ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ|
ਅਧਿਕਾਰੀਆਂ ਦਾ ਕੀ ਕਹਿਣਾ ਹੈ
ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਨੂੰ ਜਾਂਚ ਲਈ ਆਈਸੋਲੇਸ਼ਨ ਬੇ ‘ਤੇ ਲਿਜਾਇਆ ਗਿਆ ਹੈ। ਹਵਾਬਾਜ਼ੀ ਸੁਰੱਖਿਆ ਅਤੇ ਬੰਬ ਨਿਰੋਧਕ ਟੀਮ ਫਿਲਹਾਲ ਮੌਕੇ ‘ਤੇ ਮੌਜੂਦ ਹੈ। ਦਿੱਲੀ ਫਾਇਰ ਸਰਵਿਸ ਮੁਤਾਬਕ ਸਵੇਰੇ 5.35 ਵਜੇ ਦਿੱਲੀ ਤੋਂ ਵਾਰਾਣਸੀ ਜਾ ਰਹੀ ਫਲਾਈਟ ਵਿੱਚ ਬੰਬ ਹੋਣ ਦੀ ਖ਼ਬਰ ਮਿਲੀ । ਕਿਊ.ਆਰ.ਟੀ ਮੌਕੇ ‘ਤੇ ਪਹੁੰਚ ਗਈ ਹੈ। ਸਾਰੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਕੱਢਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ।