Punjab
ਚੱਲਦੀ ਰੇਲਗੱਡੀ ’ਚੋਂ ਡਿੱਗੇ 2 ਯਾਤਰੀ, ਮੌਕੇ ‘ਤੇ ਹੋਈ ਮੋਤ
KHANNA : ਸਵੇਰੇ ਸਵੇਰੇ ਇੱਕ ਘਟਨਾ ਵਾਪਰ ਗਈ ਹੈ| ਦੱਸ ਦੇਈਏ ਕਿ ਖੰਨਾ ‘ਚ ਚੱਲਦੀ ਟਰੇਨ ‘ਚੋਂ 2 ਯਾਤਰੀ ਡਿੱਗ ਗਏ। ਡਿੱਗਣ ਕਾਰਨਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਹਾਦਸਾ ਖੰਨਾ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਵਿਚਕਾਰ ਚਾਵਾ ਨੇੜੇ ਵਾਪਰਿਆ। ਸੂਚਨਾ ਮਿਲਣ ਤੋਂ ਬਾਅਦ ਜੀਆਰਪੀ (ਸਰਕਾਰੀ ਰੇਲਵੇ ਪੁਲਿਸ) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਸਫ਼ਰ ਦੌਰਾਨ ਟਰੇਨ ਤੋਂ ਡਿੱਗ ਗਏ। ਹਲੇ ਤੱਕ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਸਕੀ।
ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਚਾਵਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਰੇਲਵੇ ਪੁਲਿਸ ਨੂੰ ਇੱਕ ਯਾਦ ਪੱਤਰ ਰਾਹੀਂ ਸੂਚਨਾ ਦਿੱਤੀ ਸੀ ਕਿ ਰੇਲਵੇ ਟਰੈਕ ‘ਤੇ ਦੋ ਲਾਸ਼ਾਂ ਪਈਆਂ ਹਨ। ਜਿਸ ਤੋਂ ਬਾਅਦ ਉਹ ਖੁਦ ਥਾਣਾ ਸਰਹਿੰਦ ਦੇ ਐੱਸਐੱਚਓ ਰਤਨ ਲਾਲ ਸਮੇਤ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ। ਉੱਥੇ, ਇੱਕ ਲਾਸ਼ ਰੇਲਵੇ ਟ੍ਰੈਕ ਦੇ ਵਿਚਕਾਰ ਅਤੇ ਦੂਜੀ ਟ੍ਰੈਕ ਦੇ ਬਾਹਰ ਪਈ ਸੀ। ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।