Connect with us

Corona Virus

ਨਵਾਂਸ਼ਹਿਰ : 1123 ਟੈਸਟਾਂ ’ਚੋਂ ਹੁਣ ਤੱਕ 983 ਨੈਗੇਟਿਵ ਆਏ

Published

on

ਨਵਾਂ ਸ਼ਹਿਰ, 3 ਮਈ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੱਲ੍ਹ ਰਾਤ ਅਤੇ ਅੱਜ ਸਵੇਰੇ 62 ਹੋਰ ਵਿਅਕਤੀਆਂ ਦੇ ਕੋਵਿਡ ਟੈਸਟ ਪਾਜ਼ੇਟਿਵ ਆਉਣਨਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 1123 ਟੈਸਟ ਕਰਵਾਏ ਗਏ ਹਨ, ਜਿਨ੍ਹਾਂ ’ਚੋਂ 983 ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 40 ਦੀਆਂ ਰਿਪੋਰਟਾਂਬਕਾਇਆ ਹਨ ਜਦਕਿ 15 ਟੈਸਟ ਰਿਪੀਟ ਕਰਵਾਏ ਗਏ ਹਨ।

ਡਾ. ਭਾਟੀਆ ਅਨੁਸਾਰ ਅੱਜ ਦੇ ਕੇਸਾਂ ਨੂੰ ਮਿਲਾ ਕੇ ਜ਼ਿਲੇ ਵਿੱਚ ਹੁਣ ਤੱਕ  ਪਾਜ਼ੇਟਿਵ ਆਏ ਕੇਸਾਂ ਦੀ ਕੁੱਲ ਗਿਣਤੀ 85 ਹੋ ਗਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋਗਈ ਸੀ ਜਦਕਿ 18 ਠੀਕ ਹੋ ਕੇ ਘਰ ਜਾ ਚੁੱਕੇ ਹਨ।

Continue Reading
Click to comment

Leave a Reply

Your email address will not be published. Required fields are marked *