Connect with us

National

GEET MP3 ਦੇ ਨਵੇਂ ਪ੍ਰੋਜੈਕਟਾਂ ਨੇ ਮਨੋਰੰਜਨ ਜਗਤ ‘ਚ ਮਚਾਇਆ ਤਹਿਲਕਾ

Published

on

ਪੰਜਾਬੀ ਫਿਲਮਾਂ ਦੇ ਸ਼ੌਕੀਨ ਕੁੱਝ ਨਵਾਂ, ਰੋਮਾਂਚ ਤੇ ਦਮਦਾਰ ਐਕਸ਼ਨ ਦੇਖਣ ਲਈ ਹੋ ਜਾਓ ਤਿਆਰ, ਕਿਉਂਕਿ ਗੀਤ MP3 ਆਉਂਦੇ ਸਾਲ ਤੁਹਾਡੇ ਲਈ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਫਿਲਮਾਂ ਲੈ ਕੇ ਆਵੇਗਾ। ਸਾਲ 2025 ਵਿੱਚ ਗੀਤ MP3 ਆਪਣੇ ਦਰਸ਼ਕਾਂ ਲਈ ਮਝੈਲ, ਇੱਲਤੀ, ਸਿਕੰਦਰ ਅਤੇ ਗੈਂਗਲੈਂਡ ਵਰਗੀਆਂ ਫਿਲਮਾਂ ਰਿਲੀਜ਼ ਕਰਨ ਜਾ ਰਿਹਾ ਹੈ।

ਫਿਲਮ ‘ਮਝੈਲ’ ਵਿੱਚ ਇੱਕ ਸ਼ਾਨਦਾਰ ਸਟਾਰ ਕਾਸਟ ਹੈ। ਕਹਾਣੀ ਪੱਖੋਂ ਵੀ ਫਿਲਮ ਕਮਾਲ ਦਾ ਮਾਹੌਲ ਸਿਰਜੇਗੀ। ਇਸ ਵਿੱਚ ਦੇਵ ਖਰੌੜ, ਗੁੱਗੂ ਗਿੱਲ, ਰੂਪੀ ਗਿੱਲ, ਅਤੇ ਧੀਰਜ ਕੁਮਾਰ ਵਰਗੇ ਨਾਮਵਰ ਪੰਜਾਬੀ ਕਲਾਕਾਰ ਸ਼ਾਮਲ ਹਨ, ਜੋ ਹਰ ਇੱਕ ਆਪਣੀ ਵਿਲੱਖਣ ਪ੍ਰਤਿਭਾ ਨੂੰ ਪਰਦੇ ‘ਤੇ ਲਿਆਉਣਗੇ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਮਝੈਲ ਭਾਈਚਾਰੇ ਦੀ ਭਾਵਨਾ ਅਤੇ ਸੰਘਰਸ਼ਾਂ ਦਾ ਸ਼ਕਤੀਸ਼ਾਲੀ ਚਿੱਤਰਣ ਪੇਸ਼ ਕਰਨ ਦੀ ਉਮੀਦ ਹੈ।

ਫਿਲਮ ਇੱਲਤੀ ਪਾਲੀਵੁੱਡ ਦੇ ਮਸ਼ਹੂਰ ਅਤੇ ਪ੍ਰਤਿਭਾਵਾਨ ਲੇਖਕ ਗੁਰਪ੍ਰੀਤ ਭੁੱਲਰ ਵੱਲੋਂ ਲਿਖੀ ਗਈ ਹੈ। ਇਸ ਕਾਮੇਡੀ ਫਿਲਮ ਦਾ ਸਿਨੇਮਾਟੋਗ੍ਰਾਫ਼ਰੀ ਪੱਖ ਵੀ ਇਸ ਦਾ ਖਾਸ ਆਕਰਸ਼ਣ ਹੋਵੇਗਾ, ਜਿਸ ਦੀ ਜਿੰਮੇਵਾਰੀ ਨੂੰ ਸੁੱਖ ਕੰਬੋਜ ਅੰਜ਼ਾਮ ਦੇਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਨਾਲ ਜੁੜੇ ਰਹੇ ਹਨ।

‘ਗੀਤ ਐੱਮ ਪੀ 3’ ਵੱਲੋਂ ਬਿੱਗ ਸੈੱਟਅੱਪ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਐਕਸ਼ਨ ਡ੍ਰਾਮਾ ਫਿਲਮ ‘ਸਿਕੰਦਰ’ ਦਾ ਲੇਖਨ ਗੁਰਜਿੰਦ ਮਾਨ ਵੱਲੋਂ ਕੀਤਾ ਗਿਆ ਹੈ, ਜੋ ਬਤੌਰ ਲੇਖਕ ਜਿੱਥੇ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ। ਇਸ ਵਿੱਚ ਅਦਾਕਾਰ ਕਰਤਾਰ ਚੀਮਾ ਇੱਕ ਵਾਰ ਫਿਰ ਲੀਡ ਰੋਲ ਨਿਭਾਉਣ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਆਈਆਂ ‘ਸਿਕੰਦਰ’ ਅਤੇ ‘ਸਿਕੰਦਰ 2’ ਦਾ ਵੀ ਪ੍ਰਮੁੱਖ ਹਿੱਸਾ ਰਹੇ ਹਨ।

ਪੰਜਾਬੀ ਫਿਲਮ ‘ਗੈਂਗਲੈਂਡ :

ਦਿ ਸਿਟੀ ਆਫ ਕ੍ਰਾਈਮ’ ਸਵੀਓ ਸੰਧੂ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ਦੇ ਡਾਇਲਾਗਸ ਗੁਰਪ੍ਰੀਤ ਭੁੱਲਰ ਵਲੋਂ ਲਿਖੇ ਗਏ ਹਨ। ਫਿਲਮ ਕੇ. ਵੀ. ਢਿੱਲੋਂ, ਅਨਮੋਲ ਸਾਹਨੀ ਤੇ ਪ੍ਰਤੀਕ ਸ਼ਰਮਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਹ ਸ਼ਾਨਦਾਰ ਫਿਲਮਾਂ ”ਗੀਤ MP3” ਦੇ ਬੈਨਰ ਹੇਠ 2025 ‘ਚ ਰਿਲੀਜ਼ ਹੋਣਗੀਆਂ ।

ਇਸਦੇ ਇਲਾਵਾ ਵੀ ਬਹੁਤ ਕੁਝ ਹੈ, ਜੋ ਕੀ ਆਉਂਦੇ ਵਰ੍ਰੇ ਗੀਤ ਐਮ.ਪੀ.ਥ੍ਰੀ ਵੱਲੋਂ ਪੇਸ਼ ਕੀਤਾ ਜਾਵੇਗਾ, ਪੰਜਾਬੀ ਸਿਨੇਮਾ ਦਾ ਹੁਣ ਮੁਕਾਮ ਵੱਡਾ ਬਣ ਚੁੱਕਾ ਹੈ ਅਤੇ ਇਸ ਮੁਕਾਮ ਨੂੰ ਇੱਕ ਹੋਰ ਉੱਚੇ ਦਰਜੇ ‘ਤੇ ਪਹੁੰਚਾਉਣ ‘ਚ ਇਹ ਫਿਲਮਾਂ ਦਾ ਖਾਸ ਯੋਗਦਾਨ ਹੋਵੇਗਾ