International
ਫਿਲੀਪੀਨਜ਼ ‘ਚ ਤੂਫ਼ਾਨ ਨੇ ਧਾਰਿਆ ਖ਼ੌਫਨਾਕ ਰੂਪ, 100 ਤੋਂ ਵੱਧ ਲੋਕਾਂ ਦੀ ਮੌਤ ਅਤੇ ਕਈ ਲਾਪਤਾ!
ਫਿਲੀਪੀਨਜ਼ ਵਿੱਚ ਇਸ ਸਮੇਂ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਕਿਉਂਕਿ ਇੱਥੇ‘ਟਰਾਮੀ’ ਤੂਫ਼ਾਨ ਕਾਰਨ ਪਏ ਮੋਹਲੇਧਾਰ ਮੀਂਹ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।ਇਸ ਭਿਆਨਕ ਤੂਫ਼ਾਨ ਕਾਰਨ 5 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਸੁਰੱਖਿਅਤ ਥਾਵਾਂ ’ਤੇ ਸ਼ਰਨ ਲੈਣੀ ਪਈ। ਸਭ ਤੋਂ ਵੱਧ ਨੁਕਸਾਨ ਬਤੰਗਾ ਸੂਬੇ ਵਿਚ ਹੋਇਆ ਹੈ।ਹੁਣ ਤੱਕ 136 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।
ਫਿਲੀਪੀਨ ਦੇ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਦਰਤੀ ਆਫਤ ਕਾਰਨ ਕਈ ਇਲਾਕਿਆਂ ‘ਚ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਲੋਕ ਉੱਥੇ ਫਸੇ ਹੋਏ ਹਨ। ਸਰਕਾਰ ਦੀ ਆਫਤ-ਪ੍ਰਤੀਕਿਰਿਆ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਉੱਤਰ-ਪੱਛਮ ਤੋਂ ਫਿਲੀਪੀਨਜ਼ ‘ਚ ਤੂਫਾਨ ‘ਟਰਾਮੀ’ ਦੇ ਟਕਰਾਇਆ ਸੀ। ਇਸ ਸਾਲ ਹੁਣ ਤੱਕ ਦੱਖਣ-ਪੂਰਬੀ ਏਸ਼ੀਆਈ ਦੀਪ ਸਮੂਹ ਨੂੰ ਮਾਰਨ ਵਾਲਾ ਇਹ ਸਭ ਤੋਂ ਘਾਤਕ ਅਤੇ ਸਭ ਤੋਂ ਵਿਨਾਸ਼ਕਾਰੀ ਤੂਫਾਨ ਮੰਨਿਆ ਜਾ ਰਿਹਾ ਹੈ।
ਏਜੰਸੀ ਨੇ ਕਿਹਾ ਕਿ ਤੂਫਾਨ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਪੁਲਸ, ਫਾਇਰਫਾਈਟਰਜ਼ ਅਤੇ ਹੋਰ ਐਮਰਜੈਂਸੀ ਕਰਮਚਾਰੀ ਫਿਲੀਪੀਨਜ਼ ਦੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਨੇ ਸ਼ਨੀਵਾਰ ਨੂੰ ਟਾਈਫੂਨ ਟ੍ਰਾਮੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਨੀਲਾ ਦੇ ਦੱਖਣ-ਪੂਰਬ ਦੇ ਖੇਤਰ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੂਫ਼ਾਨ ਕਾਰਨ ਅਸਾਧਾਰਨ ਤੌਰ ‘ਤੇ ਭਾਰੀ ਮੀਂਹ ਪਿਆ ਅਤੇ ਕੁਝ ਇਲਾਕੇ ਅਜਿਹੇ ਹਨ ਜਿੱਥੇ ਸਿਰਫ਼ 24 ਘੰਟਿਆਂ ‘ਚ ਇੰਨੀ ਜ਼ਿਆਦਾ ਬਾਰਿਸ਼ ਹੋਈ ਜੋ ਇਕ ਤੋਂ ਦੋ ਮਹੀਨਿਆਂ ‘ਚ ਹੋ ਜਾਂਦੀ ਹੈ। ਸਰਕਾਰੀ ਏਜੰਸੀ ਨੇ ਕਿਹਾ ਕਿ 50 ਲੱਖ ਤੋਂ ਵੱਧ ਲੋਕ ਤੂਫ਼ਾਨ ‘ਟਰਾਮੀ’ ਨਾਲ ਸਬੰਧਤ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ।