National
ਜਾਣੋ ਕੌਣ ਹੈ, IPL ਨਿਲਾਮੀ ‘ਚ ਛਾਇਆ ਜਾਣ ਵਾਲਾ 13 ਸਾਲਾਂ ਖਿਡਾਰੀ ?
BIHAR : ਸਾਊਦੀ ਅਰਬ ਦੇ ਜੇਦਾਹ ਵਿੱਚ ਸੋਮਵਾਰ ਯਾਨੀ 25 ਨਵੰਬਰ ਨੂੰ ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਜੋ ਹੋਇਆ, ਉਹ ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਕਦੇ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਨਿਲਾਮੀ ਵਿੱਚ ਇੱਕ 13 ਸਾਲ ਦੇ ਲੜਕੇ ਨੂੰ ਖਰੀਦਿਆ ਗਿਆ ਹੈ। ਇਹ ਲੜਕਾ ਕੋਈ ਹੋਰ ਨਹੀਂ ਸਗੋਂ ਬਿਹਾਰ ਦਾ 13 ਸਾਲ ਦਾ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਹੈ।
ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਲਈ ਦੋ ਦਿਨ ਦੀ ਮੇਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਹੋਈ। ਇਸ ‘ਚ 13 ਸਾਲ ਦੇ ਵੈਭਵ ਸੂਰਯਵੰਸ਼ੀ ਨੇ ਹਲਚਲ ਮਚਾ ਦਿੱਤੀ ਹੈ। ਇਸ ਵਾਰ ਉਹ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣੇ ਹਨ।
ਬੇਸ ਪ੍ਰਾਈਸ 30 ਲੱਖ ਰੁਪਏ ਸੀ….
ਇਸ ਵਾਰ ਉਹ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣੇ ਹਨ। ਵੈਭਵ ਸੂਰਿਆਵੰਸ਼ੀ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ। ਪਰ ਉਸ ਨੂੰ ਰਾਜਸਥਾਨ ਰਾਇਲਸ ਨੇ 1.10 ਕਰੋੜ ਰੁਪਏ ਵਿੱਚ ਖਰੀਦਿਆ।
ਜਦੋਂ ਧਮਾਕੇਦਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦਾ ਨਾਂ ਨਿਲਾਮੀ ਲਈ ਆਇਆ ਤਾਂ ਉਸ ਨੂੰ ਖਰੀਦਣ ਲਈ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਜੰਗ ਛਿੜ ਗਈ। ਇਸ ਦੌਰਾਨ ਵੈਭਵ ਸੂਰਿਆਵੰਸ਼ੀ ਦੀ ਕੀਮਤ 30 ਲੱਖ ਰੁਪਏ ਤੋਂ ਵਧਦੀ ਰਹੀ, ਜੋ 1.10 ਕਰੋੜ ਰੁਪਏ ‘ਤੇ ਰੁਕ ਗਈ।
ਇਹ ਆਖਰੀ ਬੋਲੀ ਰਾਜਸਥਾਨ ਦੀ ਟੀਮ ਨੇ ਲਗਾਈ ਸੀ। ਇੱਥੇ ਦਿੱਲੀ ਨੇ ਹਾਰ ਮੰਨ ਲਈ ਅਤੇ ਰਾਜਸਥਾਨ ਜਿੱਤ ਗਿਆ। ਹੁਣ ਵੈਭਵ ਸੂਰਿਆਵੰਸ਼ੀ IPL 2025 ਸੀਜ਼ਨ ‘ਚ ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਟੀਮ ਲਈ ਖੇਡਣਗੇ।
ਕ੍ਰਿਕਟਰ ਬਣਾਉਣ ਲਈ ਪਿਤਾ ਨੇ ਵੇਚੀ ਜ਼ਮੀਨ….
ਵੈਭਵ ਸੂਰਿਆਵੰਸ਼ੀ ਉਸ ਸਮੇਂ 10 ਸਾਲ ਦੇ ਸਨ, ਜਦੋ ਪਿਤਾ ਸੰਜੀਵ ਨੇ ਉਸ ਸਮੇਂ ਫੈਸਲਾ ਕਰ ਲਿਆ ਸੀ ਕਿ ਉਹ ਆਪਣੇ ਬੇਟੇ ਨੂੰ ਕ੍ਰਿਕਟਰ ਬਣਾਉਣਾ ਚਾਹੁੰਦੇ ਹਨ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ, ਪਰਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਤਿੰਨ ਸਾਲਾਂ ਦੇ ਅੰਦਰ ਉਸ ਦਾ ਪੁੱਤਰ ਉਸ ਦਾ ਸੁਪਨਾ ਪੂਰਾ ਕਰੇਗਾ। ਆਈਪੀਐਲ ਬੋਲੀ ਵਿੱਚ 13 ਸਾਲਾ ਵੈਭਵ ਨੂੰ ਰਾਜਸਥਾਨ ਰਾਇਲਸ ਨੇ 1.10 ਕਰੋੜ ਰੁਪਏ ਵਿੱਚ ਸਾਈਨ ਕੀਤਾ ਸੀ। ਵੈਭਵ ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਟੀਮ ਵਿੱਚ ਸ਼ਾਮਲ ਹੋਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣ ਗਿਆ ਹੈ।
ਕੌਣ ਹੈ ਵੈਭਵ ਸੂਰਿਆਵੰਸ਼ੀ
ਵੈਭਵ ਸੂਰਿਆਵੰਸ਼ੀ ਦਾ ਜਨਮ 27 ਮਾਰਚ 2011 ਵਿਚ ਹੋਇਆ ਹੈ । ਵੈਭਵ ਸੂਰਿਆਵੰਸ਼ੀ ਇੱਕ ਭਾਰਤੀ ਕ੍ਰਿਕਟਰ ਹੈ ਜੋ ਬਿਹਾਰ ਕ੍ਰਿਕਟ ਟੀਮ ਲਈ ਖੇਡਦਾ ਹੈ। ਉਸਨੇ ਰਣਜੀ ਟਰਾਫੀ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ 12 ਸਾਲ ਦੀ ਉਮਰ ਵਿੱਚ, ਉਸਨੇ ਬਿਹਾਰ ਲਈ ਵਿਨੂ ਮਾਂਕਡ ਟਰਾਫੀ ਖੇਡੀ ਅਤੇ ਪੰਜ ਮੈਚਾਂ ਵਿੱਚ 400 ਦੇ ਕਰੀਬ ਦੌੜਾਂ ਬਣਾਈਆਂ।