National
ਯੂਪੀ-ਬਿਹਾਰ ‘ਚ ਠੰਢ ਕਾਰਨ 10 ਲੋਕਾਂ ਦੀ ਮੌਤ

UTTAR PRADESH : ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਕਾਰਨ ਪੂਰੇ ਉੱਤਰ ਭਾਰਤ ‘ਚ ਠੰਡ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਉੱਤਰ ਪ੍ਰਦੇਸ਼ ‘ਚ ਠੰਡ ਕਾਰਨ 8 ਅਤੇ ਬਿਹਾਰ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ ਦੇ 14 ਰਾਜਾਂ ਵਿੱਚ ਲਗਾਤਾਰ ਦੂਜੇ ਦਿਨ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ‘ਚ ਸ਼ਨੀਵਾਰ ਨੂੰ 9 ਘੰਟੇ ਤੱਕ ਜ਼ੀਰੋ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ।
ਧੁੰਦ ਕਾਰਨ ਉਡਾਣਾਂ ਹੋਈਆਂ ਲੇਟ
3 ਅਤੇ 4 ਜਨਵਰੀ ਨੂੰ ਦਿੱਲੀ ‘ਚ 800 ਤੋਂ ਵੱਧ ਉਡਾਣਾਂ ਲੇਟ ਹੋਈਆਂ। ਐਤਵਾਰ (5 ਜਨਵਰੀ) ਦੀ ਸਵੇਰ ਨੂੰ ਵੀ 160 ਫਲਾਈਟਾਂ ਤੈਅ ਸਮੇਂ ‘ਤੇ ਟੇਕ ਆਫ ਨਹੀਂ ਕਰ ਸਕੀਆਂ। ਭਾਵ 3 ਦਿਨਾਂ ‘ਚ 900 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ।
ਫਿਲਹਾਲ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਠੰਡ ਤੋਂ ਰਾਹਤ ਮਿਲੀ ਹੈ। ਐਤਵਾਰ ਨੂੰ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ‘ਚ 2 ਦਿਨਾਂ ਬਾਅਦ ਠੰਡ ਵਧਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਹੈ।
ਬਰਫ਼ਬਾਰੀ ਦਾ ਅਲਰਟ
ਮੌਸਮ ਵਿਭਾਗ ਨੇ ਕਸ਼ਮੀਰ ਅਤੇ ਚਨਾਬ ਘਾਟੀ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।