Connect with us

National

ਬਜਟ 2025 : ਇਸ ਦਿਨ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ

Published

on

ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 4 ਅਪਰੈਲ ਵਿਚਾਲੇ ਹੋਵੇਗਾ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ। ਰਵਾਇਤ ਅਨੁਸਾਰ ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨਾਲ ਹੋਵੇਗੀ, ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਬੋਧਨ ਕਰਨਗੇ। ਇਸ ਮਗਰੋਂ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।

ਇਸ ਮਗਰੋਂ 1 ਫਰਵਰੀ ਨੂੰ ਸੀਤਾਰਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ। ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਤੋਂ 13 ਫਰਵਰੀ ਤੱਕ ਹੋਵੇਗਾ ਅਤੇ ਇਸ ਦੌਰਾਨ ਕੁੱਲ ਨੌਂ ਮੀਟਿੰਗਾਂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਬਜਟ ਸੈਸ਼ਨ ਦਾ ਦੂਜਾ ਗੇੜ 10 ਮਾਰਚ ਤੋਂ 4 ਅਪਰੈਲ ਤੱਕ ਹੋਵੇਗਾ। ਸਾਰੇ ਬਜਟ ਸੈਸ਼ਨ ਦੌਰਾਨ 27 ਮੀਟਿੰਗਾਂ ਹੋਣਗੀਆਂ।

ਜਿੱਥੇ ਸੈਸ਼ਨ ਦਾ ਪਹਿਲਾ ਪੜਾਅ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਬਹਿਸ ਨਾਲ ਸ਼ੁਰੂ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਨਾਲ ਸਮਾਪਤ ਹੁੰਦਾ ਹੈ। ਦੱਸਣਯੋਗ ਹੈ ਕਿ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਦਾ ਇਹ 14ਵਾਂ ਬਜਟ ਹੋਵੇਗਾ।