National
ਮਹਾਕੁੰਭ ‘ਚ ਪਾਕਿਸਤਾਨੀ ਹਿੰਦੂ ਜੱਥੇ ਨੇ ਲਾਈ ਆਸਥਾ ਦੀ ਡੁਬਕੀ
ਮਹਾਕੁੰਭ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿਚ ਮਹਾਕੁੰਭ ਦੀ ਆਸਥਾ ਦੀ ਡੁਬਕੀ ਲਾਉਣ ਲਈ ਵਿਸ਼ਵ ਭਰ ਤੋਂ ਵੱਡੀ ਗਿਣਤੀ ਤੋਂ ਲੋਕ ਪਹੁੰਚ ਰਹੇ ਨੇ। ਇਸ ਦੁਰਾਨ ਪੜੋਸੀ ਦੇਸ਼ ਪਾਕਿਸਤਾਨ ਦੇ ਵਿਚ ਹਿੰਦੂ ਧਰਮ ਦੇ ਲੋਕਾਂ ਚ ਵੀ ਆਸਥਾ ਦੀ ਡੁਬਕੀ ਲਾਉਣ ਦੀ ਇੱਛਾ ਜਾਗ ਗਈ। ਪਾਕਿਸਤਾਨ ਦੇ ਸਿੰਧ ਸੂਬੇ ਤੋਂ 68 ਹਿੰਦੂ ਸ਼ਰਧਾਲੂਆਂ ਦਾ ਜੱਥਾ ਵੀਰਵਾਰ ਨੂੰ ਇੱਥੇ ਪਹੁੰਚਿਆ ਅਤੇ ਸੰਗਮ ‘ਚ ਡੁੱਬਕੀ ਲਾਈ.ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਏ ਸਾਰੇ ਸ਼ਰਧਾਲੂਆਂ ਨੇ ਪਵਿੱਤਰ ਸੰਗਮ ਵਿਚ ਇਸ਼ਨਾਨ ਕਰ ਕੇ ਆਪਣੇ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ। ਦੱਸ ਦਈਏ ਪਿਛਲੇ ਸਾਲ ਅਪ੍ਰੈਲ ਮਹੀਨੇ ‘ਚ 250 ਲੋਕ ਪਾਕਿਸਤਾਨ ਤੋਂ ਪ੍ਰਯਾਗਰਾਜ ਆਏ ਸਨ ਅਤੇ ਗੰਗਾ ਵਿਚ ਡੁੱਬਕੀ ਲਾਈ ਸੀ।
ਇਸ ਵਾਰ ਸਿੰਧ ਸੂਬੇ ਦੇ 6 ਜ਼ਿਲ੍ਹਿਆਂ- ਗੋਟਕੀ, ਸੱਕਰ, ਖੈਰਪੁਰ, ਸ਼ਿਕਾਰਪੁਰ, ਕਰਜਕੋਟ ਅਤੇ ਜਾਟਾਬਲ ਤੋਂ 68 ਲੋਕ ਆਏ ਹਨ, ਜਿਨ੍ਹਾਂ ‘ਚੋਂ 50 ਦੇ ਕਰੀਬ ਲੋਕ ਪਹਿਲੀ ਵਾਰ ਮਹਾਕੁੰਭ ਆਏ ਹਨ।