Connect with us

Uncategorized

ਮਨਸਾ ਦੇਵੀ ਮੰਦਰ ‘ਚ ਭਗਦੜ ਕਾਰਨ 8 ਲੋਕਾਂ ਦੀ ਮੌਤ

Published

on

ਹਰਿਦੁਆਰ ਮੰਦਰ ਭਗਦੜ ਮਾਮਲੇ ‘ਚ ਅਪਡੇਟ,ਹਾਦਸੇ ‘ਚ ਮਰਨ ਵਾਲਿਆਂ ਦੀ ਵਧੀ ਗਿਣਤੀ। ਭਗਦੜ ਕਾਰਨ 6 ਸ਼ਰਧਾਲੂਆਂ ਦੀ ਗਈ ਜਾਨ, 26 ਜ਼ਖ਼ਮੀ ਸ਼ਰਧਾਲੂ ਹਸਪਤਾਲ ‘ਚ ਜ਼ੇਰੇ ਇਲਾਜ। ਬੀਤੇ ਦਿਨ ਮਨਸਾ ਦੇਵੀ ਮੰਦਰ ‘ਚ ਮਚੀ ਸੀ ਭਗਦੜ ਮੰਦਰ ਦੇ ਰਾਹ ‘ਚ ਕਰੰਟ ਲੱਗਣ ਦੀ ਫੈਲੀ ਸੀ ਅਫ਼ਵਾਹ।

ਐਤਵਾਰ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਸਵੇਰੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਮਚ ਗਈ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ 28 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾ ਰਹੇ ਸੀ। ਹਾਦਸੇ ਮਗਰੋਂ ਮੰਦਰ ਵਿੱਚ ਵੱਡੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ’ਚ ਵਿਚ ਅਫ਼ਰਾ ਤਫ਼ਰੀ ਮਚ ਗਈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਹਰਿਦੁਆਰ ਪੁੱਜੇ ਮੁੱਖ ਮੰਤਰੀ ਧਾਮੀ  ਨੇ ਜ਼ਖ਼ਮੀਆਂ ਦੀ ਖ਼ਬਰ ਲਈ ਤੇ ਕਿਹਾ, ‘‘ਸਵੇਰੇ ਮਨਸਾ ਦੇਵੀ ਮੰਦਰ ਵਿੱਚ ਇੱਕ ਅਫਵਾਹ ਕਾਰਨ ਭਗਦੜ ਮਚ ਗਈ…. ਅਸੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਜ਼ਖਮੀਆਂ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੰਦਰ ਪ੍ਰਸ਼ਾਸਨ ਅਤੇ ਸਥਾਨਕ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ।

ਪੁਲੀਸ ਨੇ ਕਿਹਾ ਕਿ ਮੰਦਰ ਖੇਤਰ ਵਿੱਚ ਸਥਿਤੀ ਹੁਣ ਕਾਬੂ ਵਿੱਚ ਹੈ। ਹਾਲਾਂਕਿ, ਹਾਦਸੇ ਕਾਰਨ ਸ਼ਰਧਾਲੂਆਂ ਵਿੱਚ ਡਰ ਦਾ ਮਾਹੌਲ ਹੈ। ਅਧਿਕਾਰੀਆਂ ਅਨੁਸਾਰ ਭੀੜ ਪ੍ਰਬੰਧਨ ਵਿੱਚ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਗੜ੍ਹਵਾਲ ਦੇ ਡਿਵੀਜ਼ਨ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਭਗਦੜ ਦੀ ਪੁਸ਼ਟੀ ਕੀਤੀ ਹੈ।

Continue Reading