Connect with us

Punjab

ਫਿਰੋਜ਼ਪੁਰ ਜ਼ਿਲ੍ਹੇ ਤੋਂ ਆਈ ਰਾਹਤ ਦੀ ਖ਼ਬਰ, ਕੋਰੋਨਾ ਦੇ ਸਾਰੇ ਮਰੀਜ਼ ਹੋਏ ਠੀਕ

Published

on

ਫਿਰੋਜ਼ਪੁਰ, 16 ਮਈ: ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਖ਼ਤਮ ਹੋ ਚੁੱਕਿਆ ਹੈ। ਇਸਦੀ ਜਾਣਕਾਰੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੰਦਿਆ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 44 ਮਰੀਜ਼ ਕੋਰੋਨਾ ਦੇ ਸਨ, ਜਿੰਨ੍ਹਾਂ ਵਿਚੋਂ ਇੱਕ ਦੀ ਮੌਤ ਅਤੇ ਇਕ ਮਰੀਜ਼ ਨੂੰ ਪਹਿਲਾਂ ਹੀ ਤੰਦਰੁਸਤ ਹੋਣ ‘ਤੇ ਘਰ ਭੇਜਿਆ ਜਾ ਚੁੱਕਾ ਹੈ। 39 ਕੋਰੋਨਾ ਮਰੀਜ਼ਾਂ ਨੂੰ ਕੱਲ੍ਹ ਘਰਾਂ ਨੂੰ ਤੋਰ ਦਿੱਤਾ ਸੀ ਜਦਕਿ ਬਾਕੀ ਰਹਿੰਦੇ 3 ਮਰੀਜ਼ਾਂ ਦੀਆਂ ਰਿਪੋਰਟ ਨੈਗੇਟਿਵ ਅਉਣ ‘ਤੇ ਅੱਜ ਸਿਵਲ ਹਸਪਤਾਲ ਵਿਚੋਂ ਛੁੱਟੀ ਦੇ ਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਖੁਦ ਮੌਕੇ ‘ਤੇ ਪੁੱਜ ਕੇ ਘਰਾਂ ਨੂੰ ਤੋਰ ਦਿੱਤਾ ਹੈ। ਇਸ ਮੌਕੇ ਉਹਨਾਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਜ਼ਿਲ੍ਹਾ ਵੀ ਐਲਾਨਿਆ।

Continue Reading
Click to comment

Leave a Reply

Your email address will not be published. Required fields are marked *