Connect with us

News

ਤਿਉਹਾਰਾਂ ਮੌਕੇ ਲੋਕਾਂ ਨੂੰ ਵੱਡਾ ਝਟਕਾ , LPG ਸਿਲੰਡਰ ਹੋਇਆ ਮਹਿੰਗਾ

Published

on

ਤਿਉਹਾਰ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਇਕ ਪਾਸੇ GST ਘੱਟ ਗਿਆ ਅਤੇ ਹੁਣ LPG ਸਿਲੰਡਰ ਪਹਿਲਾਂ ਨਾਲੋਂ ਮਹਿੰਗਾ ਗਿਆ ਹੈ।

ਇਸ ਮਹੀਨੇ ਦੀਵਾਲੀ ਅਤੇ ਦੁਸਹਿਰਾ ਵਰਗੇ ਕਈ ਵੱਡੇ ਤਿਉਹਾਰ ਆ ਰਹੇ ਹਨ। ਤਿਉਹਾਰਾਂ ਦੇ ਆਉਣ ਤੋਂ ਪਹਿਲਾਂ, ਗੈਸ ਏਜੰਸੀ ਨੇ ਆਮ ਆਦਮੀ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਅੱਜ, 1 ਅਕਤੂਬਰ, 2025 ਨੂੰ, ਗੈਸ ਏਜੰਸੀ ਨੇ ਐਲਪੀਜੀ ਸਿਲੰਡਰਾਂ ਦੀ ਕੀਮਤ ਵਧਾ ਦਿੱਤੀ ਹੈ।

ਕੀਮਤਾਂ ‘ਚ ਬਦਲਾਅ

ਜਾਣਕਾਰੀ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 15 ਰੁਪਏ ਵਧਾ ਦਿੱਤੀ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ 14 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।