Connect with us

Punjab

ਲੁਧਿਆਣਾ ਦੇ ਅੰਬੇਡਕਰ ਨਗਰ ਤੋਂ ਸ਼ਿਵ ਮੰਦਿਰ ਚਹਿਲਾਂ ਤੇ ਗੁਰੂਦਵਾਰਾ ਕਟਾਣੀ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ

Published

on

PUNJAB : ਲੁਧਿਆਣਾ ਦੇ ਅੰਬੇਡਕਰ ਨਗਰ ਦੇ ਮੁਹੱਲਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਭੋਲੇਨਾਥ ਦੀ ਕਿਰਪਾ ਨਾਲ ਸ਼ਿਵ ਮੰਦਿਰ ਚਹਿਲਾਂ ਅਤੇ ਗੁਰੂਦਵਾਰਾ ਕਟਾਣੀ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਸਮਾਗਮ ਦੌਰਾਨ ਇਲਾਕੇ ਵਿੱਚ ਧਾਰਮਿਕ ਮਾਹੌਲ ਦੇਖਣ ਨੂੰ ਮਿਲਿਆ।


ਬੱਸ ਨੂੰ ਸਾਬਕਾ ਵਿਧਾਇਕ (MLA) ਸੁਰਿੰਦਰ ਡਾਬਰ ਅਤੇ ਡਾ. ਮਲਹੋਤਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸੁਖਦ ਅਤੇ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਜ ਵਿੱਚ ਆਪਸੀ ਭਾਈਚਾਰੇ ਅਤੇ ਧਾਰਮਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।


ਇਸ ਮੌਕੇ ਕਿਸ਼ਨ, ਜਤਿੰਦਰ, ਮਿੱਠੂ, ਮੋਹਿਤ, ਵਿੱਕੀ ਸਮੇਤ ਇਲਾਕੇ ਦੇ ਕਈ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਹਰ ਸਾਲ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਮੂਲੀਅਤ ਕਰਦੇ ਹਨ।