Punjab
ਕੌਣ ਹੈ ਮੈਡ ਸੰਧੂ ?ਇੰਸਟਾਗ੍ਰਾਮ ’ਤੇ ਲੱਖਾਂ ਦੀ ਫੈਨ ਫਾਲੋਇੰਗ
ਹੁਣ ਗੱਲ ਕਰਦੇ ਹਾਂ ਮੈਡ ਸੰਧੂ ਦੀ, ਜਿਸ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਮੈਡ ਸੰਧੂ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਵਜੋਂ ਜਾਣਿਆ ਜਾਂਦਾ ਸੀ। ਮੇਕਅਪ ਆਰਟਿਸਟ ਦੇ ਤੌਰ ’ਤੇ ਵੀ ਉਸ ਨੇ ਆਪਣੀ ਪਛਾਣ ਬਣਾਈ। ਸੋਸ਼ਲ ਮੀਡੀਆ ’ਤੇ ਮੈਡ ਸੰਧੂ ਦੀ ਵੱਡੀ ਫੈਨ ਫਾਲੋਇੰਗ ਸੀ। Instagram ’ਤੇ ਉਸ ਦੇ ਕਰੀਬ 2 ਲੱਖ 28 ਹਜ਼ਾਰ ਫਾਲੋਅਰਜ਼ ਸਨ। ਰੀਲਜ਼ ਅਤੇ ਸੋਸ਼ਲ ਮੀਡੀਆ ਕੰਟੈਂਟ ਰਾਹੀਂ ਮੈਡ ਸੰਧੂ ਨੇ ਲੋਕਾਂ ਵਿੱਚ ਆਪਣੀ ਖਾਸ ਪਛਾਣ ਬਣਾਈ। ਉਸ ਦੀਆਂ ਰੀਲਜ਼ ਨੂੰ ਵੱਡੀ ਗਿਣਤੀ ਵਿੱਚ ਲੋਕ ਦੇਖਦੇ ਅਤੇ ਪਸੰਦ ਕਰਦੇ ਸਨ। ਇੱਕ ਮੇਕਅਪ ਆਰਟਿਸਟ ਤੋਂ ਲੈ ਕੇ ਸੋਸ਼ਲ ਮੀਡੀਆ ਇੰਫਲੂਐਂਸਰ ਬਣਨ ਤੱਕ, ਮੈਡ ਸੰਧੂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ, ਗੋਲਡੀ ਢਿੱਲੋਂ, ਅਤੇ ਜੱਗਾ ਤਰਨਤਾਰਨ ਰਣਜੀਤ ਐਵੇਨਿਊ ‘ਤੇ ਮੈਡਮ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਲੋਕ ਸਾਡੀ ਨਵੀਂ ਪੀੜ੍ਹੀ ਨੂੰ ਵਿਗਾੜ ਰਹੇ ਹਨ। ਇਨ੍ਹਾਂ ਵਰਗਾ ਕੋਈ ਵੀ ਜੋ ਸੋਸ਼ਲ ਮੀਡੀਆ ਅਤੇ ਟਿੱਕਟੋਕ ‘ਤੇ ਹਥਿਆਰ ਦਿਖਾਉਂਦਾ ਹੈ, ਉਨ੍ਹਾਂ ਨੂੰ ਵੀ ਚੇਤਾਵਨੀ ਦਿੱਤੀ ਜਾਂਦੀ ਹੈ। ਜੋ ਇਨ੍ਹਾਂ ਨੂੰ ਉਤਸ਼ਾਹਿਤ ਕਰਦੇ ਹਨ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਸਕੂਲਾਂ ਲਈ ਵੀ ਆਖਰੀ ਚੇਤਾਵਨੀ ਹੈ ਜਿੱਥੇ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਰਿਹਾ ਹੈ। ਜਿਹੜੇ ਲੋਕ ਗੁੰਡਾਗਰਦੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਹ ਯੋਧਿਆਂ ਦੀ ਧਰਤੀ ਹੈ, ਅਤੇ ਇਸ ਧਰਤੀ ‘ਤੇ ਸਿਰਫ਼ ਯੋਧੇ ਹੀ ਰਹਿਣਗੇ। ਜਿਹੜੇ ਸਾਡੇ ਫ਼ੋਨ ਦੀ ਘੰਟੀ ਨਹੀਂ ਸੁਣਦੇ ਅਤੇ ਸੁਰੱਖਿਆ ਨਾਲ ਬੈਠੇ ਹਨ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਉਡੀਕ ਕਰੋ ਅਤੇ ਦੇਖੋ।
ਮੈਡ ਸੰਧੂ ਨਾਲ ਜੁੜੇ ਵਿਵਾਦ
6 ਮਾਰਚ 2024
ਮੈਡ ਸੰਧੂ ਸਮੇਤ ਸੋਸ਼ਲ ਮੀਡੀਆ ਚਿਹਰਿਆਂ ਨੂੰ ਲੈ ਕੇ ਚਰਚਾ
‘ਗਲਾਸੀ ਟਾਈਮ’ ਦੇ 6 ਮਾਰਚ, 2024 ਦੇ ਐਪੀਸੋਡ ‘ਚ ਹਿੱਸਾ ਲਿਆ
7 ਜੁਲਾਈ 2024
ਕਾਲਜ ਸਮਾਗਮ ’ਚ ਮੁੱਖ ਮਹਿਮਾਨ ਬਣਨ ’ਤੇ ਟ੍ਰੋਲਿੰਗ
ਮਾਰਚ 2025
ਮੈਡ ਸੰਧੂ ਤੇ ਪੰਜਾਬੀ ਸਿੰਗਰ KS ਮੱਖਣ ਵਿਚਾਲੇ ਵਿਵਾਦ
20 ਮਾਰਚ 2026
ਮਹਿੰਗਾ ਥਾਰ ਖਰੀਦਣ ਮਗਰੋਂ ਸੋਸ਼ਲ ਮੀਡੀਆ ’ਤੇ ਚਰਚਾ
2 ਜੁਲਾਈ 2026
ਮੈਡ ਸੰਧੂ ਤੇ ਨਿਹੰਗ ਜਥੇਦਾਰ ਵਿਚਾਲੇ ਕਥਿਤ ਗੱਲਬਾਤ ਦੀ ਕਲਿੱਪ ਵਾਇਰਲ
2 ਜੁਲਾਈ 2026
ਪੁਰਾਣੇ ਸੋਸ਼ਲ ਮੀਡੀਆ ਕੰਟੈਂਟ ਤੇ ਗਤੀਵਿਧੀਆਂ ’ਤੇ ਵੀ ਇਤਰਾਜ਼
